ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਬਰਨਾਲਾ ਤੋਂ ਦਿੱਲੀ ਸ਼ਤਾਬਦੀ ਪ੍ਰਾਜੈਕਟ ਨੂੰ ਪਿਆ ਬੂਰ
ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਬਰਨਾਲਾ ਤੋਂ ਦਿੱਲੀ ਸ਼ਤਾਬਦੀ ਪ੍ਰਾਜੈਕਟ ਨੂੰ ਪਿਆ ਬੂਰ
ਭਾਰਤ ਸਰਕਾਰ ਵਲੋਂ ਇਸ ਪਜੈਕਟ ਤੇ ਅਫਸਰਾਂ ਨੂੰ ਅਮਲ ਕਰਨ ਦੇ ਦਿੱਤੇ ਆਦੇਸ਼
ਮੇਰਾ 10 ਸਾਲਾਂ ਦਾ ਸੁਪਨਾ ਹੋਣ ਜਾ ਰਿਹੇ ਸਾਕਾਰ -ਗੁਰਤੇਜ ਸਿੰਘ ਢਿੱਲੋ
ਨਾਭਾ 29 ਜੂਲਾਈ () : ਭਾਜਪਾ ਆਗੂ ਤੇ ਸਾਬਕਾ ਚੈਅਰਮੈਨ ਇੰਮਪਰੂਮੈਟ ਟਰੱਸਟ ਨਾਭਾ ਗੁਰਤੇਜ ਸਿੰਘ ਢਿੱਲੋਂ ਦੀ ਮੰਗ ਤੇ ਨੋਟਿਸ ਲੈਦਿਆ ਫੋਰੀ ਤੋਰ ਤੇ ਕਾਰਵਾਈ ਕਰਦਿਆ ਭਾਰਤ ਸਰਕਾਰ ਤੇ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸਵਾਣ ਵਲੋਂ ਮਹਿਕਮੇ ਦੇ ਅਫਸਰਾਂ ਨੂੰ ਬਰਨਾਲਾ ਵਾਇਆ ਸੰਗਰੂਰ,ਨਾਭਾ,ਪਟਿਆਲਾ ,ਰਾਜਪੁਰਾ,ਅੰਬਾਲਾ ਦਿੱਲੀ ਸ਼ਤਾਬਦੀ ਚਲਾਉਣ ਦੇ ਪ੍ਰਾਜੈਕਟ ਤੇ ਕੰਮ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਉਪਰੰਤ ਗੁਰਤੇਜ ਸਿੰਘ ਢਿੱਲੋਂ ਦੀ ਨੋਰਥਨ ਇੰਡੀਆ ਰੇਲਵੇ ਭਾਰਤ ਸਰਕਾਰ ਦੇ ਜਨਰਲ ਮਨੈਜਰ ਸੋਹਬਾਨ ਚੋਧਰੀ ਨਾਲ ਬੈਠਕ ਕੀਤੀ ਹੋਈ ਜਿਸ ਵਿੱਚ ਢਿੱਲੋਂ ਵਲੋ ਭੇਜਿਆ ਬਰਨਾਲਾ ਦਿੱਲੀ ਸ਼ਤਾਬਦੀ ਪ੍ਰਪੋਜਲ ਤੇ ਚਰਚਾ ਹੋਈ ਜਿਸ ਵਿੱਚ ਜਨਰਲ ਮਨੈਜਰ ਨੇ ਮੰਨਿਆ ਕਿ ਬਰਨਾਲਾ ਤੋਂ ਸੰਗਰੂਰ ,ਨਾਭਾ,ਪਟਿਆਲਾ,ਰਾਜਪੁਰਾ,ਅੰਬਾਲਾ, ਦਿੱਲੀ ਸ਼ਤਾਬਦੀ ਦੀ ਬਹੁਤ ਲੋੜ ਹੈ ਬੈਠਕ ਉਪਰੰਤ ਉਨਾ ਸ ਢਿੱਲੋਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਉਹ ਅਪਣੀ ਰਿਪੋਰਟ ਬਣਾ ਕੇ ਰੇਲਵੇ ਬੋਰਡ ਨੂੰ ਲੋੜੀਂਦੀ ਕਾਰਵਾਈ ਹਿੱਤ ਭੇਜ ਦੇਣਗੇ ਸ ਢਿੱਲੋਂ ਨੇ ਕਿਹਾ ਮੇਰਾ ਮਾਲਵਾ ਬੈਲਟ ਨੂੰ ਦਿੱਲੀ ਨਾਲ ਜੋੜਨ ਦਾ 10 ਸਾਲਾਂ ਸੁਪਨਾ ਹੁਣ ਸਾਕਾਰ ਹੂੰਦਾ ਦਿਖਾਈ ਦੇ ਰਿਹਾ ਹੈ ਉਨਾਂ ਕਿਹਾ 2014 ਤੋਂ ਜਦੋਂ ਦੀ ਕੇਂਦਰ ਚ ਭਾਜਪਾ ਸ,ਕਾਰ ਆਈ ਹੈ ਮੈਂ ਉੱਥੋਂ ਤੋਂ ਹੀ ਇਸ ਸਬੰਧੀ ਉਪਰਾਲਾ ਕਰ ਰਿਹਾ ਹਾਂ ਹੁਣ ਉਹ ਦਿਨ ਦੂਰ ਨਹੀਂ ਜਦੋਂ ਬਰਨਾਲਾ,ਸੰਗਰੂਰ,ਨਾਭਾ,ਪਟਿਆਲਾ,ਰਾਜਪੁਰਾ ਦੇ ਲੋਕ ਇਸ ਸ਼ਤਾਬਦੀ ਟਰੇਨ ਸਫ਼ਰ ਦਾ ਅਨੰਦ ਮਾਣ ਸਕਣਗੇ