ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੁਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ

ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੁਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ
ਨਾਭਾ, 30 ਜੁਲਾਈ () : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਅਮਨਜੋਤ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਪਿੰਡ ਬੋਰਕਲਾਂ ਥਾਣਾ ਮਲੋਦ ਜਿਲਾ ਲੁਧਿਅਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 323, 341, 506, 34, 120 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬੋਰ ਕਲਾਂ, ਦਵਿੰਦਰ ਗੁੱਜਰ, ਓਮ ਪ੍ਰਕਾਸ਼ ਅਤੇ ਇੱਕ ਹੋਰ ਅਣਪਛਾਤਾ ਵਿਅਕਤੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਮਨਜੋਤ ਕੌਰ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਕੇਸ ਚਲਦਾ ਹੈ ਤੇ 12 ਜੂਨ 2024 ਨੂੰ ਇਸਦੀ ਯੂਲਿਟ ਦੇ ਹੌਲਦਾਰ ਓਮ ਪ੍ਰਕਾਸ਼ ਨੇ ਤਨਖਾਹ ਵਿਚੋਂ ਖਰਚਾ ਦੁਆਉਣ ਵਾਸਤੇ ਉਸਨੰੁ ਅਤੇ ਹੋਰਨਾਂ ਨੂੰ ਫੋਨ ਕਰਕੇ ਨਾਭਾ ਕੈਂਟ ਵਿਚ ਬੁਲਾਇਆ ਅਤੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਕੈਂਟ ਵਿਚ ਪਹੁੰਚੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਅਤੇ ਉਸਦੇ ਪਰਿਵਾਰ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
