ਐੱਸ.ਡੀ.ਐੱਸ. ਈ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸੁੰਦਰ ਲਿਖਾਈ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ

ਦੁਆਰਾ: Punjab Bani ਪ੍ਰਕਾਸ਼ਿਤ :Friday, 02 August, 2024, 03:51 PM

ਐੱਸ.ਡੀ.ਐੱਸ. ਈ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸੁੰਦਰ ਲਿਖਾਈ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ
ਪਟਿਆਲਾ ( ) ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਜੇ ਮੋਹਨ ਗੁਪਤਾ, ਜਨਰਲ ਸਕੱਤਰ ਸ਼੍ਰੀ ਅਨਿਲ ਗੁਪਤਾ ਅਤੇ ਸਕੂਲ ਦੇ ਮੈਨੇਜਰ ਸ਼੍ਰੀ ਨਰੇਸ਼ ਕੁਮਾਰ ਜੈਨ ਦੀ ਅਗਵਾਈ ਵਿੱਚ ਐਸ.ਡੀ. ਐੱਸ. ਈ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੁੰਦਰ ਲਿਖਾਈ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਦੋਵਾਂ ਮੁਕਾਬਲਿਆਂ ਵਿੱਚ 72 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਿਪੁਦਮਨ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਸੁੰਦਰ ਲਿਖਾਈ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਅੰਤਰ ਹਾਊਸ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਛੇਵੀਂ ਤੋਂ ਅੱਠਵੀਂ ਤੱਕ ਦੇ ਜੂਨੀਅਰ ਵਰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਹਾਊਸ ਦੀ ਵਿਸ਼ਾਖਾ ਪਹਿਲੇ ਸਥਾਨ ’ਤੇ ਰਹੀ ਜਦਕਿ ਕੇਸ਼ਵ ਹਾਊਸ ਦੀ ਤਰਨਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿੱਚ 12ਵੀਂ ਜਮਾਤ ਦੀ ਜੈਸਮੀਨ ਕਲਿਆਣ ਪਹਿਲੇ ਅਤੇ ਟੈਗੋਰ ਹਾਊਸ ਦੀ ਮਾਨਸੀ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਲੇਖ ਲਿਖਣ ਦੇ ਮੁਕਾਬਲੇ ਵਿੱਚ ਕੇਸ਼ਵ ਹਾਊਸ ਦੇ ਮੁਹੰਮਦ ਆਰਿਫ਼ ਨੇ ਪਹਿਲਾ ਅਤੇ ਗੁਰੂ ਤੇਗ ਬਹਾਦਰ ਹਾਊਸ ਦੇ ਦਕਸ਼ ਪ੍ਰਜਾਪਤੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੇਖ ਲਿਖਣ ਦੇ ਮੁਕਾਬਲੇ ਦੇ ਸੀਨੀਅਰ ਵਰਗ ਵਿੱਚ ਟੈਗੋਰ ਹਾਊਸ ਦਾ ਹਰਸ਼ਦੀਪ ਸਿੰਘ ਪਹਿਲੇ ਸਥਾਨ ’ਤੇ ਰਿਹਾ ਜਦਕਿ ਕੇਸ਼ਵ ਹਾਊਸ ਦੀ ਜਸ਼ਨਜੀਤ ਕੌਰ ਦੂਜੇ ਸਥਾਨ ’ਤੇ ਰਹੀ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਿਪੁਦਮਨ ਸਿੰਘ, ਵਾਈਸ ਪ੍ਰਿੰਸੀਪਲ ਸ੍ਰੀ ਪੰਕਜ ਕੌਸ਼ਲ, ਟੈਗੋਰ ਹਾਊਸ ਦੇ ਇੰਚਾਰਜ ਸ੍ਰੀ ਰਮਨ ਕੁਮਾਰ ਅਤੇ ਦੋਵਾਂ ਮੁਕਾਬਲਿਆਂ ਦੇ ਇਵੈਂਟ ਕੋਆਰਡੀਨੇਟਰ ਅਨਿਲ ਕੁਮਾਰ ਭਾਰਤੀ ਨੇ ਵੀ ਜੇਤੂਆਂ ਨੂੰ ਇਨਾਮ ਵੰਡੇ ।