ਪੈਰਿਸ ਓਲੰਪਿਕਸ: ਤਗ਼ਮਿਆਂ ਦੀ ਹੈਟ੍ਰਿਕ ਬਣਾਉਣ ਤੋਂ ਖੁੰਝੀ ਮਨੂ ਭਾਕਰ
ਦੁਆਰਾ: Punjab Bani ਪ੍ਰਕਾਸ਼ਿਤ :Saturday, 03 August, 2024, 04:12 PM

ਪੈਰਿਸ ਓਲੰਪਿਕਸ: ਤਗ਼ਮਿਆਂ ਦੀ ਹੈਟ੍ਰਿਕ ਬਣਾਉਣ ਤੋਂ ਖੁੰਝੀ ਮਨੂ ਭਾਕਰ
ਚੈਟੋਰੌਕਸ, 3 ਅਗਸਤ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ ਖੇਡਾਂ ਦੇ 25 ਮੀਟਰ ਮਹਿਲਾ ਸਪੋਰਟਸ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਅੱਜ ਇੱਥੇ ਚੌਥੇ ਸਥਾਨ ’ਤੇ ਰਹਿੰਦੇ ਹੋਏ ਤੀਜਾ ਤਗ਼ਮਾ ਜਿੱਤਣ ਤੋਂ ਖੁੰਝ ਗਈ। 22 ਸਾਲਾ ਮਨੂ ਨੇ ਅੱਠ ਮਹਿਲਾਵਾਂ ਦੇ ਫਾਈਨਲ ਵਿੱਚ 28 ਦਾ ਸਕੋਰ ਕੀਤਾ ਅਤੇ ਇਨ੍ਹਾਂ ਖੇਡਾਂ ਵਿੱਚ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰਨ ਤੋਂ ਖੁੰਝ ਗਈ। ਉਹ ਸ਼ੂਟ-ਆਫ ਵਿੱਚ ਹੰਗਰੀ ਦੀ ਕਾਂਸੀ ਤਗ਼ਮਾ ਜੇਤੂ ਵੈਰੋਨਿਕਾ ਮੇਜਰ ਤੋਂ ਹਾਰ ਗਈ।
