ਨਵਜੋਤ ਸਿੰਘ ਸਿੱਧੂ ਕਰਨਗੇ ਬਿੱਗ ਬੌਸ ਓਟੀਟੀ-3 `ਚ ਐਂਟਰੀ

ਦੁਆਰਾ: Punjab Bani ਪ੍ਰਕਾਸ਼ਿਤ :Friday, 02 August, 2024, 07:12 PM

ਨਵਜੋਤ ਸਿੰਘ ਸਿੱਧੂ ਕਰਨਗੇ ਬਿੱਗ ਬੌਸ ਓਟੀਟੀ-3 `ਚ ਐਂਟਰੀ
ਨਵੀਂ ਦਿੱਲੀ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਿੱਗ ਬੌਸ ਓਟੀਟੀ-3 `ਚ ਐਂਟਰੀ ਕਰਨ ਜਾ ਰਹੇ ਹਨ। ਸਿੱਧੂ ਨੇ ਇਸ ਸਬੰਧੀ ਆਪਣੇ ਫੇਸਬੁੱਕ ਅਕਾਊਂਟ `ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਆਸਤ ਤੋਂ ਦੂਰ ਰਹਿ ਰਹੇ ਨਵਜੋਤ ਸਿੱਧੂ `ਬਿੱਗ ਬੌਸ` `ਚ ਜਾ ਰਹੇ ਹਨ। ਹੁਣ ਤੱਕ ਸਿੱਧੂ ਕਾਫੀ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾ ਕੇ ਬੈਠੇ ਹਨ ਅਤੇ ਕੈਂਸਰ ਨਾਲ ਜੂਝ ਰਹੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਸਮਾਂ ਦੇ ਰਹੇ ਹਨ । ਸਿੱਧੂ ਦੇ ਸ਼ੋਅ `ਚ ਹਿੱਸਾ ਲੈਣ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਆਉਣ ਵਾਲੇ ਬਿੱਗ ਬੌਸ ਵਿੱਚ ਹਿੱਸਾ ਲੈਣਗੇ। ਉਂਝ ਉਹ ਇਸ ਤੋਂ ਪਹਿਲਾਂ 2012 `ਚ ਬਿੱਗ ਬੌਸ `ਚ ਹਿੱਸਾ ਲੈ ਚੁੱਕੇ ਹਨ।ਦੱਸਣਯੋਗ ਹੈ ਕਿ `ਬਿੱਗ ਬੌਸ ਓ. ਟੀ. ਟੀ. 3` ਦਾ ਸ਼ੁੱਕਰਵਾਰ ਰਾਤ ਨੂੰ ਗ੍ਰੈਂਡ ਫਿਨਾਲੇ ਹੈ। ਸ਼ੋਅ ਦੇ ਫਿਨਾਲੇ ਲਈ ਮੇਕਰਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਇਸ ਦੌਰਾਨ ਅਨਿਲ ਕਪੂਰ ਵੀ ਸ਼ੋਅ `ਚ ਪੂਰੇ ਜੋਸ਼ `ਚ ਨਜ਼ਰ ਆਉਣ ਵਾਲੇ ਹਨ। `ਬਿੱਗ ਬੌਸ ਓਟੀਟੀ 3` ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਸ਼ੋਅ ਦੇ ਸਾਰੇ ਪ੍ਰਤੀਯੋਗੀਆਂ ਨੂੰ ਘਰ `ਚ ਬੁਲਾਇਆ ਜਾਵੇਗਾ ਅਤੇ ਉਹ ਸਾਰੇ ਇੱਕ-ਇੱਕ ਕਰਕੇ ਆਪਣਾ ਡਾਂਸ ਪ੍ਰਦਰਸ਼ਨ ਦੇਣਗੇ।