ਮੇਜਰ ਮਲਹੋਤਰਾ ਨੇ ਮਰਣ ਵਰਤ ‘ਤੇ ਬੈਠੇ ਹੜਤਾਲੀ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ

ਮੇਜਰ ਮਲਹੋਤਰਾ ਨੇ ਮਰਣ ਵਰਤ ‘ਤੇ ਬੈਠੇ ਹੜਤਾਲੀ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ
ਦਿੱਤਾ ਸਰਕਾਰ ਵੱਲੋਂ ਭਰੋਸਾ
ਪਟਿਆਲਾ : ਅੱਜ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਸੇ ਪ੍ਰਧਾਨ ਅਤੇ ਸੂਬਾਈ ਬੁਲਾਰੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਦੇ ਮੈੰਬਰ ਮੇਜਰ ਆਰ ਪੀਐਸ ਮਲਹੋਤਰਾ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੱਫਤਰ ਦੇ ਬਾਹਰ ਮਰਣ ਵਰਤ ‘ਤੇ ਬੈਠੇ ਹੜਤਾਲੀ ਕਰਮਚਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਯੂਨੀਵਰਸਿਟੀ ਨਾਲ ਸੰਬਂਧਤ ਹੋਰ ਮਸਲਿਆਂ ‘ਤੇ ਵੀ ਵਿਚਾਰ-ਵਿਮਰਸ਼ ਕੀਤਾ। ਮੇਜਰ ਮਲਹੋਤਰਾ ਨੇ ਇਹਨਾਂ ਕਰਮਚਾਰੀਆਂ ਦੀਆਂ ਤਰੱਕੀਆਂ ਸੰਬਂਧੀ, ਜੋ ਕਿ ਇਹਨਾਂ ਕਰਮਚਾਰੀਆਂ ਦੀ ਮੁੱਖ ਮੰਗ ਹੈ, ਸਾਬਕਾ ਰਜਿਸਟਰਾਰ (ਹੁਣ ਡੀਨ ਰਿਸਰਚ) ਡਾ. ਤਿਵਾਰੀ ਨਾਲ ਵੀ ਗੱਲਬਾਤ ਕੀਤੀ ਜਿਨਾਂ ਨੇ ਭਰੋਸਾ ਦਿਵਾਇਆ ਕਿ ਵਿਕਲਾਂਗ ਕਮਿਸ਼ਨ ਦੇ ਕੋਲ ਤੱਥ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਹਫਤੇ ਕਮਿਸ਼ਨ ਦਾ ਆਰਡਰ ਪ੍ਰਾਪਤ ਹੁੰਦੇ ਸਾਰ ਹੀ ਤਰੱਕੀਆਂ ‘ਤੇ ਫੈਸਲਾ ਲੈ ਲਿੱਤਾ ਜਾਵੇਗਾ।ਮੇਜਰ ਮਲਹੋਤਰਾ ਨੇ ਮੌਕੇ’ਤੇ ਹੀ ਸਿੱਖਿਆ ਮੰਤਰੀ ਦੇ ਓ ਐਸ ਡੀ ਨਾਲ ਵੀ ਗੱਲ ਕੀਤੀ ਜਿੰਨਾਂ ਨੇ ਛੇਤੀ ਹੀ ਯੂਨੀਵਰਸਿਟੀ ਵਿੱਚ ਰੈਗੂਲਰ ਵਾਰੲਸ ਚਾਂਸਲਰ, ਰਜਿਸਟਰਾਰ ਅਤੇ ਡੀਨ ਅਕਾਦਮਿਕ ਲਗਾਉਣ ਦਾ ਭਰੋਸਾ ਦਿਵਾਇਆ। ਮੇਜਰ ਮਲਹੋਤਰਾ ਨੇ ਹੜਤਾਲੀ ਕਰਮਚਾਰੀਆਂ ਦੀ ਸਿਹਤ ਲਈ ਯੂਨੀਵਰਸਿਟੀ ਦੇ ਡਾਕਟਰ ਦਵਾਰਾ ਰੈਗੂਲਰ ਜਾਂਚ ਲਈ ਵੀ ਯੂਨੀਵਰਸਿਟੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਅਤੇ ਇਹਨਾਂ ਕਰਮਚਾਰੀਆਂ ਨੂੰ ਵੀ ਸਲਾਹ ਦਿੱਤੀ ਕਿ ਆਪਣੀ ਜਾਣ ਨੂੰ ਜੋਖਮ ਵਿੱਚ ਨਾ ਪਾਉਣ ਕਿਉਂਕਿ ਆਮ ਆਦਮੀ ਸਰਕਾਰ ਸਾਰੇ ਕਰਮਚਾਰੀਆਂ ਨੂੰ ਉਹਨਾਂ ਹੱਕ ਛੇਤੀ ਤੋਂ ਛੇਤੀ ਦੇਣ ਲਈ ਵਚਨ ਬੱਧ ਹੈ। ਤਰੱਕੀ ਵਿੱਚ ਦੇਰੀ ਦੇ ਮੁੱਦੇ ਨੂੰ ਲੈ ਕੇ ਰਾਜ ਕੁਮਾਰ, ਹਰੀਸ਼ ਕੁਮਾਰ, ਪਰਵਿੰਦਰ ਕੌਰ ਅਤੇ ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਮਰਣ ਵਰਤ ‘ਤੇ ਬੈਠੇ ਹਨ । ਇਸ ਮੌਕੇ ਉਹਨਾਂ ਦੇ ਨਾਲ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ,ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ,ਜ.ਸਕੱਤਰ ਅਮਰਜੀਤ ਕੌਰ, ਪ੍ਰਚਾਰ ਸਕੱਤਰ ਉਂਕਾਰ ਸਿੰਘ ਬਾਦਲ ਅਤੇ ਖਜਾਨਚੀ ਨਵਦੀਪ ਸਿੰਘ ਵੀ ਹਾਜ਼ਰ ਸਨ।
