ਸਹੁਰੇ ਨੇ ਕੀਤਾ ਆਪਣੀ ਹੀ ਨੂੰਹ ਦਾ ਚਾਕੂ ਨਾਲ ਵਾਰ ਕਰਕੇ ਕਤਲ

ਸਹੁਰੇ ਨੇ ਕੀਤਾ ਆਪਣੀ ਹੀ ਨੂੰਹ ਦਾ ਚਾਕੂ ਨਾਲ ਵਾਰ ਕਰਕੇ ਕਤਲ
ਉਤਰ ਪ੍ਰਦੇਸ਼ : ਯੂ. ਪੀ. ਦੇ ਬਲਰਾਮਪੁਰ ਵਿਚ ਸਹੁਰੇ ਨੇ ਆਪਣੀ ਨੂੰਹ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਉਤਰੌਲਾ ਕੋਤਵਾਲੀ ਇਲਾਕੇ ਦੇ ਪਿੰਡ ਬਿਰਦਾ ਬਨੀਆਭਾਰੀ ਦੀ ਹੈ । ਬੁੱਧਵਾਰ ਸਵੇਰੇ ਮੁਹੰਮਦ ਸ਼ਮੀ ਨੇ ਆਪਣੀ ਨੂੰਹ ਦੇ ਘਰ ‘ਚ ਦਾਖਲ ਹੋ ਕੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਘਟਨਾ ਦੇ ਸਮੇਂ ਉਸ ਦੇ ਚਾਰ ਪੋਤੇ ਵੀ ਘਰ ‘ਚ ਮੌਜੂਦ ਸਨ। ਨੂੰਹ ਸ਼ਾਹਿਦੁੰਨੀਸ਼ਾ ਦਾ ਪਤੀ ਆਪਣੀ ਦੂਜੀ ਪਤਨੀ ਨਾਲ ਗੁਜਰਾਤ ‘ਚ ਰਹਿੰਦਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਹੰਮਦ ਸ਼ਮੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ । ਉਤਰੌਲਾ ਦੇ ਸੁਭਾਸ਼ ਨਗਰ ਇਲਾਕੇ ‘ਚ ਰਹਿਣ ਵਾਲੀ ਮ੍ਰਿਤਕ ਸ਼ਾਹਿਦੁੰਨੀਸ਼ਾ ਦੀ ਮਾਂ ਮਰੀਅਮ ਬਾਨੋ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 15 ਸਾਲ ਪਹਿਲਾਂ ਪਿੰਡ ਬਿਰਦਾ ਬੰਨੀਆਭਾਰੀ ਦੇ ਨੂਰ ਅਲੀ ਪੁੱਤਰ ਮੁਹੰਮਦ ਸ਼ਮੀ ਨਾਲ ਹੋਇਆ ਸੀ । ਉਸ ਦੇ ਚਾਰ ਬੱਚੇ ਹਨ। ਉਹ ਆਪਣੇ ਚਾਰ ਬੱਚਿਆਂ ਨਾਲ ਪਤੀ ਵੱਲੋਂ ਬਣਾਏ ਵੱਖਰੇ ਮਕਾਨ ਵਿੱਚ ਰਹਿ ਰਹੀ ਸੀ, ਇੱਕ ਸਾਲ ਪਹਿਲਾਂ ਸ਼ਾਹਿਦੁੰਨੀਸ਼ਾ ਦੇ ਪਤੀ ਨੂਰ ਅਲੀ ਨੇ ਦੂਜਾ ਵਿਆਹ ਕਰਵਾ ਕੇ ਗੁਜਰਾਤ ਵਿੱਚ ਰਹਿਣ ਲੱਗ ਪਿਆ ਸੀ। ਸੂਚਨਾ ਮਿਲਦੇ ਹੀ ਸ਼ਾਹਿਦੁੰਨੀਸ਼ਾ ਨੇ ਆਪਣੇ ਪਤੀ ਦੇ ਖਿਲਾਫ ਗੁਜ਼ਾਰੇ ਦਾ ਮਾਮਲਾ ਦਰਜ ਕਰਵਾਇਆ । ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਰੀਅਮ ਨੇ ਦੋਸ਼ ਲਾਇਆ ਹੈ ਕਿ ਉਸ ਦੀ ਬੇਟੀ ਨੂੰ ਉਸ ਦੇ ਸਹੁਰੇ ਘਰ ‘ਚ ਅਕਸਰ ਧਮਕੀਆਂ ਦਿੰਦੇ ਸਨ। ਨੂਰ ਅਲੀ ਵੀ ਦੂਜਾ ਵਿਆਹ ਕਰਵਾ ਕੇ ਸ਼ਾਹਿਦੁੰਨੀਸ਼ਾ ਤੋਂ ਛੁਟਕਾਰਾ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਮਰੀਅਮ ਦਾ ਦੋਸ਼ ਹੈ ਕਿ ਮੁਹੰਮਦ ਸ਼ਮੀ ਨੇ ਨੂਰ ਅਲੀ ਦੇ ਕਹਿਣ ‘ਤੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
