ਥਾਣਾ ਸਦਰ ਸਮਾਣਾ ਨੇ ਕੀਤਾ ਦੋ ਮਹਿਲਾਵਾਂ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 01 August, 2024, 12:21 PM

ਥਾਣਾ ਸਦਰ ਸਮਾਣਾ ਨੇ ਕੀਤਾ ਦੋ ਮਹਿਲਾਵਾਂ ਵਿਰੁੱਧ ਕੇਸ ਦਰਜ
ਸਮਾਣਾ, 1 ਅਗਸਤ () : ਥਾਣਾ ਸਦਰ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਨੱਸੂਪੁਰ ਥਾਣਾ ਸਦਰ ਸਮਾਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 108, 61 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੋਮਲਪ੍ਰੀਤ ਕੋਰ ਪੁੱਤਰੀ ਗੁਰਦੀਪ ਸਿੰਘ, ਮਨਪ੍ਰੀਤ ਕੋਰ ਪਤਨੀ ਗੁਰਦੀਪ ਸਿੰਘ ਵਾਸੀਆਨ ਮਕਾਨ ਨੰ. 217 ਗਲੀ ਨੰ. 8 ਅਮਨ ਨਗਰ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿਕਾਇਤ ਵਿਚ ਸਿ਼ਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਪਲਵਿੰਦਰ ਸਿੰਘ ਦੀ ਕੋਮਲਪ੍ਰੀਤ ਕੌਰ ਨਾਲ ਵਿਦੇਸ਼ ਜਾਣ ਲਈ ਵਿਆਹ ਕਰਵਾਉਣ ਸਬੰਧੀ ਗੱਲਬਾਤ ਚੱਲ ਰਹੀ ਸੀ ਤੇ ਉਪਰੋਕਤ ਵਿਅਕਤੀਆਂ ਨੇ ਕੋਮਲਪ੍ਰੀਤ ਕੌਰ ਦੇ ਵਿਦੇਸ਼ ਜਾਣ ਸਮੇਂ 7 ਲੱਖ ਰੁਪਏ ਵੀ ਲਏ ਸਨ ਅਤੇ ਇਹ ਤੈਅ ਹੋਇਆ ਸੀ ਕਿ ਕੋਮਲਪ੍ਰੀਤ ਕੌਰ ਵਿਦੇਸ਼ ਜਾ ਕੇ ਪਲਵਿੰਦਰ ਸਿੰਘ ਨੂੰਬੁਲਾਵੇਗੀ ਅਤੇ ਦੋਹਾਂ ਦਾ ਵਿਆਹ ਕੀਤਾ ਜਾਵੇਗਾ ਪਰ ਕੋਮਲਪ੍ਰੀਤ ਕੌਰ ਵਿਦੇਸ਼ ਜਾਣ ਤੋਂ ਬਾਅਦ ਉਸਦੇ ਲੜਕੇ ਨਾਲ ਘੱਟ ਹੀ ਗੱਲਬਾਤ ਕਰਦੀ ਸੀ ਤੇ 31 ਜੁਲਾਈ ਨੂੰ ਪਲਵਿੰਦਰ ਸਿੰਘ, ਕੋਮਲਪ੍ਰੀਤ ਕੌਰ ਨਾਲ ਫੋਨ ਤੇਗੱਲ ਕਰ ਰਿਹਾ ਸੀ ਅਤੇ ਕੋਮਲਪ੍ਰੀਤ ਕੌਰ ਉਸਨੂੰ ਫੋਨ ਤੇ ਵਧ ਘੱਟ ਬੋਲ ਰਹੀ ਸੀ, ਜਿਸ ਤੋਂ ਤੰਗ ਆ ਕੇ ਪਲਵਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਪਿਸਟਲ 0. 32 ਬੋਰ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।