ਫਿ਼ਰੋਜ਼ਪੁਰ ਛਾਉਣੀ ਤੋਂ ਵਾਪਸ ਆ ਰਹੇ ਤਿੰਨ ਵਿਅਕਤੀਆਂ ਤੇ ਕਾਰ ਸਵਾਰ ਵਿਅਕਤੀਆਂ ਚਲਾਈਆਂ ਗੋਲੀਆਂ
ਦੁਆਰਾ: Punjab Bani ਪ੍ਰਕਾਸ਼ਿਤ :Wednesday, 31 July, 2024, 07:04 PM

ਫਿ਼ਰੋਜ਼ਪੁਰ ਛਾਉਣੀ ਤੋਂ ਵਾਪਸ ਆ ਰਹੇ ਤਿੰਨ ਵਿਅਕਤੀਆਂ ਤੇ ਕਾਰ ਸਵਾਰ ਵਿਅਕਤੀਆਂ ਚਲਾਈਆਂ ਗੋਲੀਆਂ
ਫਿ਼ਰੋਜ਼ਪੁਰ : ਫਿ਼ਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਇੱਕ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ‘ਤੇ ਇੱਕ ਹੋਰ ਕਾਰ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਵਿਅਕਤੀ ਦੇ ਮੌਤ ਦੇ ਘਾਟ ਉਤਰਨ ਦਾ ਸਮਾਚਾਰ ਵੀ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਤਿੰਨੋਂ ਵਿਅਕਤੀ ਅਦਾਲਤ ਵਿਚ ਪੇਸ਼ੀ ਦੌਰਾਨ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਫਿ਼ਰੋਜ਼ਪੁਰ ਛਾਉਣੀ ਤੋਂ ਵਾਪਸ ਆ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਕਾਰ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲਵਪ੍ਰੀਤ ਸਿੰਘ ਉਰਫ਼ ਆਕਾਸ਼ ਨੂੰ ਗੋਲੀ ਲੱਗ ਗਈ ਅਤੇ ਬਾਅਦ ਵਿਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ।
