ਆਯੂਸ਼ਮਾਨ ਧੋਖਾਧੜੀ ਮਾਮਲਾੇ ਵਿਚ ਈ. ਡੀ. ਨੇ ਮਾਰੇ ਹਿਮਾਚਲ ’ਚ ਕਾਂਗਰਸੀ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇ

ਦੁਆਰਾ: Punjab Bani ਪ੍ਰਕਾਸ਼ਿਤ :Wednesday, 31 July, 2024, 07:17 PM

ਆਯੂਸ਼ਮਾਨ ਧੋਖਾਧੜੀ ਮਾਮਲਾੇ ਵਿਚ ਈ. ਡੀ. ਨੇ ਮਾਰੇ ਹਿਮਾਚਲ ’ਚ ਕਾਂਗਰਸੀ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇ
ਸ਼ਿਮਲਾ, 31 ਜੁਲਾਈ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਕਥਿਤ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਅੱਜ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਵਿਧਾਇਕ ਆਰਐੱਸ ਬਾਲੀ ਅਤੇ ਕੁਝ ਨਿੱਜੀ ਹਸਪਤਾਲਾਂ ਅਤੇ ਉਨ੍ਹਾਂ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀਆਂ ਟੀਮਾਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕਾਂਗੜਾ, ਊਨਾ, ਮੰਡੀ ਅਤੇ ਕੁੱਲੂ ਸਮੇਤ 19 ਥਾਵਾਂ ਤੋਂ ਇਲਾਵਾ ਦਿੱਲੀ ਤੇ ਚੰਡੀਗੜ੍ਹ ਵਿੱਚ ਬਾਲੀ ਅਤੇ ਕੁਝ ਨਿੱਜੀ ਹਸਪਤਾਲਾਂ ਤੇ ਉਨ੍ਹਾਂ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਸਵੇਰੇ ਤੋਂ ਤਲਾਸ਼ੀ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਾਂਗੜਾ ਦੇ ਬਾਲੀ ਤੇ ਫੋਰਟਿਸ ਹਸਪਤਾਲ (ਜਿਸ ਦੀ ਪ੍ਰੋਮੋਟਰ ਬਾਲੀ ਦੀ ਕੰਪਨੀ ਹਿਮਾਚਲ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਹੈ) ਤੋਂ ਇਲਾਵਾ ਬਾਲਾਜੀ ਹਸਪਤਾਲ ਅਤੇ ਇਸ ਦੇ ਪ੍ਰੋਮੋਟਰ ਰਾਜੇਸ਼ ਸ਼ਰਮਾ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ ਹਨ। ਅਧਿਕਾਰੀਆਂ ਮੁਤਾਬਕ ਰਾਜੇਸ਼ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ‘ਕਰੀਬੀ’ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਹੋਈ ਡੇਹਰਾ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਲਈ ਆਪਣੀ ਟਿਕਟ ਛੱਡ ਦਿੱਤੀ ਸੀ।