ਕਿਸਾਨ ਮਜਦੂਰ ਮੋਰਚਾ ਅਤੇ ਐਸ ਕੇ ਐਮ ਦੀ ਕਾਲ ਤੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ

ਕਿਸਾਨ ਮਜਦੂਰ ਮੋਰਚਾ ਅਤੇ ਐਸ ਕੇ ਐਮ ਦੀ ਕਾਲ ਤੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ
ਪਟਿਆਲਾ : ਕਿਸਾਨ ਮਜਦੂਰ ਮੋਰਚਾ ਅਤੇ ਐਸ ਕੇ ਐਮ ਨੋਨ ਪੋਲੀਟੀਕਲ ਦੀ ਕਾਲ ਤੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਰੋਸ ਮਾਰਚ ਪੈਦਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੁਤਲਾ ਫੂਕਿਆ ਗਿਆ ਜੋ ਹਰਿਆਣਾ ਸਰਕਾਰ ਜਿੰਨਾ ਛੇ ਪੁਲਿਸ ਕਰਮਚਾਰੀਆਂ ਨੇ ਨਿਹੱਥੇ ਕਿਸਾਨਾ ਨੂੰ ਦਿੱਲੀ ਜਾਣ ਤੋ ਰੋਕਣ ਲਈ ਗੋਲੀਆਂ ਚਲਾਈਆਂ ਉਹਨਾ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕਰਨ ਜਾ ਰਹੀ ਹੈ ਉਸ ਦਾ ਅਸੀ ਵਿਰੋਧ ਕਰਦੇ ਹਾ ਤੇ ਮੰਗ ਕਰਦੇ ਹਾ ਉਹਨਾ ਪੁਲਿਸ ਵਾਲੀਆ ਨੂੰ ਸਜਾ ਦਿੱਤੀ ਜਾਵੇ ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ, ਬੀਕੇਯੂ ਭਟੇੜੀ, ਬੀਕੇਯੂ ਕ੍ਰਾਂਤੀ ਕਾਰੀ, ਬੀਕੇਯੂ ਅਜਾਦ, ਬੀਕੇਯੂ ਸਿੱਧੂਪੁਰ, ਫੂਡ ਪ੍ਰੋਸੈਸਿੰਗ ਯੂਨੀਅਨ ਹਾਜ਼ਰ ਸਨ ਜਿਸ ਵਿੱਚ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ, ਬਲਕਾਰ ਸਿੰਘ ਬੈਂਸ ਜਨਰਲ ਸਕੱਤਰ ਜੰਗ ਸਿੰਘ ਭਟੇੜੀ ਗੁਰਵਿੰਦਰ ਸਿੰਘ ਸਦਰਪੁਰ, ਜੋਰਾਵਰ ਸਿੰਘ ਬਲਵੇੜਾ, ਰਣਜੀਤ ਸਿੰਘ ਸਵਾਜਪੁਰ, ਜਰਨੈਲ ਸਿੰਘ, ਲੱਖਾ ਸੌਟੀ, ਗੁਰਧਿਆਨ ਸਿੰਘ, ਰਣਜੀਤ ਸਿੰਘ ਆਕੜ ,ਸਤਪਾਲ ਸਿੰਘ, ਮਨਪ੍ਰੀਤ ਸਿੰਘ ਨੀਲਪੁਰ, ਗੁਰਸੇਬ ਸਿੰਘ ਬਲਕਾਰ ਸਿੰਘ ਤਰੋੜਾ, ਸੁਖਵਿੰਦਰ ਸਿੰਘ ਸਫੇੜਾ, ਇੰਦਰਮੋਹਨ ਸਿੰਘ ਬੂਟਾ ਸਿੰਘ ਖਰਾਜਪੁਰ,ਹੀਰਾ ਸਿੰਘ, ਸੁਰਿੰਦਰ ਸਿੰਘ, ਅਤੇ ਵੱਖੋ-ਵੱਖ ਅਹੁਦੇਦਾਰ ਹਾਜ਼ਰ ਸਨ
