ਕੈਨੇਡੀਅਨ ਸਿੱਖ ਬਿਕਰਮ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਕੈਨੇਡਾ ਦੇ ਹਸਪਤਾਲਾਂ ਲਈ ਇੱਕ ਕਰੋੜ ਡਾਲਰ ਦਾਨ
ਦੁਆਰਾ: News ਪ੍ਰਕਾਸ਼ਿਤ :Wednesday, 22 March, 2023, 05:00 PM

ਬਲਜਿੰਦਰ ਸੇਖਾ, ਟੋਰਾਂਟੋ : ਕੈਨੇਡਾ ਦੇ ਸੂਬੇ ਓਨਟਾਰੀਓ ਦੇ ਦਾਨੀ ਸਰਦਾਰ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਂਟਾਰੀਓ ਮੁੱਖ ਮੰਤਰੀ ਡੱਗ ਫੋਰਡ ਤੇ ਹੋਰਨਾਂ ਮੰਤਰੀਆਂ ਦੀ ਹਾਜ਼ਰੀ ‘ਚ ਬਰੈਂਪਟਨ ਅਤੇ ਈਟੋਬੀਕੋ ‘ਚ ਹਸਪਤਾਲ ਚਲਾ ਰਹੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮਜ਼, ਤੇ ਫਾਊਂਡੇਸ਼ਨ ਨੂੰ 10 ਮਿਲੀਅਨ ਡਾਲਰ (ਇੱਕ ਕਰੋੜ ਡਾਲਰ) ਦਾਨ ਕੀਤੇ ਹਨ। ਢਿੱਲੋਂ ਪਰਿਵਾਰ ਦੇ ਇਸ ਕਦਮ ਦੀ ਸਮੂਹ ਕੈਨੇਡੀਅਨ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।
