ਕ੍ਰਿਕਟ ਮੈਚ ਦੀ ਬੁੱਕ ਦੇ ਲੈਣ-ਦੇਣ ’ਤੇ ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਦੋਸਤ ਨੇ ਬਰਥਡੇਅ ਪਾਰਟੀ ’ਤੇ ਬੁਲਾ ਕੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 July, 2024, 06:38 PM

ਕ੍ਰਿਕਟ ਮੈਚ ਦੀ ਬੁੱਕ ਦੇ ਲੈਣ-ਦੇਣ ’ਤੇ ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਦੋਸਤ ਨੇ ਬਰਥਡੇਅ ਪਾਰਟੀ ’ਤੇ ਬੁਲਾ ਕੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਥਾਣਾ ਨੰਬਰ 3 ਅਧੀਨ ਪੈਂਦੇ ਸੈਂਟਰਲ ਟਾਊਨ ਵਿਚ ਕ੍ਰਿਕਟ ਮੈਚ ਦੀ ਬੁੱਕ ਦੇ ਲੈਣ-ਦੇਣ ’ਤੇ ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਦੋਸਤ ਨੇ ਬਰਥਡੇਅ ਪਾਰਟੀ ’ਤੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਵਾ ਦਿੱਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ। ਹਮਲੇ ਵਿਚ ਰਵਿੰਦਰ ਸਿੰਘ ਨਿਵਾਸੀ ਢੰਨ ਮੁਹੱਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਨੰਬਰ 3 ਦੀ ਪੁਲਸ ਨੇ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ। ਉਕਤ ਮਾਮਲੇ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਸ ਮੁਕੱਦਮੇ ਵਿਚ ਨਾਮਜ਼ਦ ਲੋਕਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਹਸਪਤਾਲ ਵਿਚ ਦਾਖ਼ਲ ਢੰਨ ਮੁਹੱਲਾ ਨਿਵਾਸੀ ਰਵਿੰਦਰ ਸਿੰਘ ਗੋਲਡੀ ਪੁੱਤਰ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਗੁਰਸਿੱਖ ਹੈ। ਉਨ੍ਹਾਂ ਮੁਤਾਬਕ ਉਹ ਕ੍ਰਿਕਟ ਦੇ ਮੈਚਾਂ ’ਤੇ ਸੱਟੇਬਾਜ਼ੀ ਖੇਡਦਾ ਸੀ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਅੰਮ੍ਰਿਤ ਛਕਿਆ ਸੀ।