ਅਰਜੁਨ ਬਬੂਟਾ ਨੇ 630.1 ਸਕੋਰ ਨਾਲ ਸੱਤਵਾਂ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 July, 2024, 06:04 PM

ਅਰਜੁਨ ਬਬੂਟਾ ਨੇ 630.1 ਸਕੋਰ ਨਾਲ ਸੱਤਵਾਂ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ
ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 630.1 ਸਕੋਰ ਨਾਲ ਸੱਤਵਾਂ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ। ਪੰਜਾਬ ਦਾ ਅਰਜੁਨ ਬਬੂਟਾ ਭਲਕੇ 29 ਜੁਲਾਈ ਨੂੰ ਫ਼ਾਈਨਲ 3.30 ਵਜੇ ਫ਼ਾਈਨਲ ਖੇਡੇਗਾ। ਅਰਜੁਨ ਉੱਘੀ ਪੰਜਾਬੀ ਲੇਖਿਕਾ ਦੀਪਤੀ ਬਬੂਟਾ ਦਾ ਬੇਟਾ ਹੈ। ਜਲਾਲਾਬਾਦ ਦਾ ਜੰਮਪਲ ਤੇ ਮੁਹਾਲੀ ਵਿੱਚ ਰਹਿੰਦਾ ਹੈ। ਇਸੇ ਈਵੈਂਟ ਵਿੱਚ ਬਹਿਬਲ ਖੁਰਦ (ਫਰੀਦਕੋਟ) ਦਾ ਇੱਕ ਹੋਰ ਨਿਸ਼ਾਨੇਬਾਜ਼ ਸੰਦੀਪ ਸਿੰਘ 629.3 ਸਕੋਰ ਨਾਲ 12ਵੇਂ ਸਥਾਨ ਉੱਤੇ ਰਿਹਾ।