ਥਾਣਾ ਜੁਲਕਾਂ ਨੇ ਕੀਤਾ ਅਣਪਛਾਤੇ ਿਵਅਕਤੀਆਂ ਵਿਰੁੱਧ ਚੋਰੀ ਦਾ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Sunday, 28 July, 2024, 05:48 PM

ਥਾਣਾ ਜੁਲਕਾਂ ਨੇ ਕੀਤਾ ਅਣਪਛਾਤੇ ਿਵਅਕਤੀਆਂ ਵਿਰੁੱਧ ਚੋਰੀ ਦਾ ਕੇਸ ਦਰਜ
ਦੇਵੀਗੜ੍ਹ, 28 ਜੁਲਾਈ () : ਥਾਣਾ ਜੁਲਕਾਂ ਪੁਲਸ ਨੇ ਸਿ਼ਕਾਇਤਕਰਤਾ ਮਹਿਲ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਮੋਹਲਗੜ੍ਹ ਥਾਣਾ ਜੁਲਕਾਂ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 305, 331 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਹਿਲ ਸਿੰਘ ਨੇ ਦੱਸਿਆ ਕਿ 11, 12 ਜੁਲਾਈ ਦੀ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਵਿਚੋਂ 6 ਤੋਲੇ ਸੋਨਾ, 2 ਲੱਖ ਰੁ25 ਹਜ਼ਾਰ ਰੁਪਏ ਨਗਦ ਅਤੇ ਦੋ ਘੜੀਆਂ ਚੋਰੀ ਕਰ ਲਈਆਂ ਹਨ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
