ਥਾਣਾ ਤ੍ਰਿਪੜੀ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਕਰਨ ਦਾ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Sunday, 28 July, 2024, 05:52 PM

ਥਾਣਾ ਤ੍ਰਿਪੜੀ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਕਰਨ ਦਾ ਕੇਸ ਦਰਜ
ਪਟਿਆਲਾ, 28 ਜੁਲਾਈ () : ਥਾਣਾ ਤ੍ਰਿਪੜੀ ਪੁਲਸ ਨੇ ਸਿ਼ਕਾਇਤਕਰਤਾ ਜਗਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਲਾਕ ਐਫ ਰਣਜੀਤ ਨਗਰ ਸਿਊਣਾ ਰੋਡ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 457, 380 ਆਈ. ਪੀ. ਸੀ. ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਜੀਤ ਸਿੰਘ ਨੇ ਦੱਸਿਆ ਕਿ 21 ਜੂਨ 2024 ਨੂੰ ਉਹ ਅਤੇ ਉਸਦੀ ਪਤਨੀ ਕੰਮ ਤੇ ਚਲੇ ਗਏ ਅਤੇ ਜਦੋਂ ਸ਼ਾਮ ਸਮੇਂ ਘਰ ਵਾਪਸ ਆਏ ਤਾ ਦੇਖਿਆ ਕਿ ਇਕ ਐਲ. ਈ. ਡੀ., ਸੋਨੇ ਦੀ ਚੈਨ, ਦੋ ਅੰਗੂਠੀਆਂ, ਚਾਰ ਘੜੀਆਂ ਅਤੇ ਦੋ ਮੋਬਾਇਲ ਫੋਨ ਗਾਇਬ ਸਨ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
