ਪੁਲਸ ਚੋਕੀ ਗਲਵੱਟੀ ਵਲੋ ਦੋ ਚੋਰ ਕਾਬੂ
ਦੁਆਰਾ: Punjab Bani ਪ੍ਰਕਾਸ਼ਿਤ :Sunday, 28 July, 2024, 05:32 PM

ਪੁਲਸ ਚੋਕੀ ਗਲਵੱਟੀ ਵਲੋ ਦੋ ਚੋਰ ਕਾਬੂ
ਨਾਭਾ, 28 ਜੁਲਾਈ () : ਸਰਕਾਰੀ ਐਲੀਮੈਂਟਰੀ ਸਕੂਲ ਸਾਧੋਹੇੜੀ ਦੇ ਹੈਡ ਟੀਚਰ ਹਰਜਿੰਦਰ ਸਿੰਘ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਪਿਛਲੇ ਦਿਨੀਂ ਚੋਰਾਂ ਵਲੋਂ ਸਕੂਲ ਵਿਖੇ ਲੱਗੀਆਂ ਪਾਣੀ ਵਾਲੀਆਂ ਟੂਟੀਆ ਚੋਰੀ ਕਰ ਲਈਆਂ ਹਨ ਜਿਸ ਕਾਰਵਾਈ ਕਰਦਿਆਂ ਪੁਲਿਸ ਵਲੋਂ ਦੋ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਪੁਲਸ ਚੋਕੀ ਗਲਵੱਟੀ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਦੋ ਵਿਆਕਤੀ ਗੁਰਪ੍ਰੀਤ ਸਿੰਘ ਉਰਫ ਪੀ੍ਤੀ ਅਤੇ ਵਿਕਰਮ ਸਿੰਘ ਉਰਫ ਵਿੱਕੀ ਨੂੰ ਗਿਰਫ਼ਤਾਰ ਕਰਕੇ ਪੁਛਗਿੱਸ ਕੀਤੀ ਤਾਂ ਉਨਾਂ ਮੰਨਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਚੋਰੀ ਅਸੀਂ ਕੀਤੀ ਹੈ ਜਿਨਾਂ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਜਿਸ ਦੋਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਮੋਕੇ ਏ ਐਸ ਆਈ ਬਾਲੀ ਰਾਮ,ਹੋਲਦਾਰ ਅਮਿ੍ਤ ਸਿੰਘ ,ਪਰਗਟ ਸਿੰਘ ਤੇ ਹੋਰ ਮੁਲਾਜ਼ਮ ਮੋਜੂਦ ਸਨ
