ਮਹਿਲਾ ਕਾਂਗਰਸ ਵਲੋਂ ਦਿੱਤਾ 33 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਦਿੱਲੀ ਜੰਤਰ ਮੰਤਰ ਤੇ ਧਰਨਾ

ਮਹਿਲਾ ਕਾਂਗਰਸ ਵਲੋਂ ਦਿੱਤਾ 33 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਨੂੰ ਲੈਕੇ ਦਿੱਲੀ ਜੰਤਰ ਮੰਤਰ ਤੇ ਧਰਨਾ
ਨਾਭਾ 29 ਜੂਲਾਈ () ਦੇਸ਼ ਦੀ ਅੱਧੀ ਆਬਾਦੀ ਦੇ ਹੱਕ ਅਤੇ ਹਿੱਸੇਦਾਰੀ ਲਈ ਮਹਿਲਾ ਕਾਂਗਰਸ ਵਲੋਂ 29 ਜੁਲਾਈ ਤੋਂ ਇਕ ਦੇਸ਼ ਪੱਧਰੀ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਜਿਸ ਦੀ ਸ਼ੁਰੂਆਤ ਮਹਿਲਾ ਕਾਂਗਰਸ ਇੰਡੀਆ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਚ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਦੇ ਕੇ ਕੀਤੀ ਗਈ ਇਹ ਅੰਦੋਲਨ ਦਿੱਲੀ ਦੇ ਜੰਤਰ ਮੰਤਰ ਤੋਂ ਸ਼ੁਰੂ ਹੋ ਕੇ ਅੰਦੋਲਨ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚੇਗਾ। ਉਨਾਂ ਅੱਜ ਏ. ਆਈ. ਸੀ. ਸੀ. ਹੈਡ ਕੁਆਰਟਰ ਤੋਂ ਪ੍ਰੈਸ ਕਾਨਫਰੰਸ ਰਾਹੀਂ ਇਸ ਅੰਦੋਲਨ ਦੀ ਰੂਪ ਰੇਖਾ ਸਾਹਮਣੇ ਰੱਖੀ। ਜਿਸ ਵਿੱਚ ਹੇਠ ਲਿਖੀਆਂ ਮੰਗਾਂ ਜਿਵੇ ਰਾਜਨੀਤਕ ਨਿਆਂ ਤਹਿਤ 33 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕੀਤਾ ਜਾਵੇ। ਇਸ ਰਾਖਵਾਂਕਰਨ ਵਿਚ ਸਾਡੀ ਐਸ. ਸੀ., ਐਸ. ਟੀ. ਅਤੇ ਹੱਦ ਨਾਲੋਂ ਵਧ ਪੱਛੜੀਆਂ ਭੈਣਾਂ ਦੀ ਹਿੱਸੇਦਾਰੀ ਤੈਅ ਕੀਤੀ ਜਾਵੇ ਅਤੇ ਕਾਨੂੰਨ ਲਾਗੂ ਕੀਤਾ ਜਾਵੇ ਜਿਨ੍ਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਥੇ ਵੀ ਇਸ ਤੇ ਵਿਚਾਰ ਵਟਾਂਦਰਾ ਕਰਕੇ ਇਸਨੂੰ ਲਾਗੂ ਕੀਤਾ ਜਾਵੇ।ਉਨਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮਹਿਲਾ ਕਾਂਗਰਸ ਦੀ ਹਰੇਕ ਕਾਰਕੁੰਨ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ਜਾਰੀ ਰੱਖੇਗੀ। ਇਸ ਮੋਕੇ ਉਨਾ ਨਾਲ ਮਹਿਲਾ ਕਾਂਗਰਸ ਪੰਜਾਬ ਪ੍ਰਧਾਨ ਮੈਡਮ ਗੁਰਸ਼ਰਨ ਕੋਰ ਰੰਧਾਵਾ,ਹਲਕਾ ਨਾਭਾ ਪ੍ਰਧਾਨ ਕਮਲੇਸ਼ ਕੋਰ ਗਿੱਲ,ਰੇਖਾ ਅਗਰਵਾਲ ,ਅਮਰਜੀਤ ਕੋਰ,ਡਿੰਪਲ,ਰਜਨੀ ਸਾਰੀਆਂ ਬਲਾਕ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਮਹਿਲਾ ਕਾਂਗਰਸ ਦੇ ਆਗੂ ਤੇ ਵਰਕਰ ਸ਼ਾਮਲ ਸਨ
