ਹਿਨਾ ਖਾਨ ਦੇ ਪ੍ਰਸ਼ੰਸਕਾਂ ਨੇ ਹਿਨਾ ਖਾਨ ਵਲੋਂ ਜਾਰੀ ਕੀਤੀ ਤਸਵੀਰ ਨੂੰ ਕੀਤਾ ਬੇਹਦ ਪਸੰਦ

ਦੁਆਰਾ: Punjab Bani ਪ੍ਰਕਾਸ਼ਿਤ :Monday, 29 July, 2024, 12:31 PM

ਹਿਨਾ ਖਾਨ ਦੇ ਪ੍ਰਸ਼ੰਸਕਾਂ ਨੇ ਹਿਨਾ ਖਾਨ ਵਲੋਂ ਜਾਰੀ ਕੀਤੀ ਤਸਵੀਰ ਨੂੰ ਕੀਤਾ ਬੇਹਦ ਪਸੰਦ
ਮੁੰਬਈ : ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ `ਚੋਂ ਗੁਜ਼ਰ ਰਹੀ ਹੈ ਪਰ ਉਹ ਇਸ ਪਲ `ਚ ਵੀ ਸਕਾਰਾਤਮਕ ਬਣੀ ਹੋਈ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਇਸ ਦੌਰਾਨ ਹਿਨਾ ਨੇ ਆਪਣੀ ਗਰਦਨ `ਤੇ ਕੀਮੋਥੈਰੇਪੀ ਕਾਰਨ ਹੋਏ ਜ਼ਖ਼ਮ ਦਿਖਾਏ। ਤਸਵੀਰ `ਚ ਹਿਨਾ ਖ਼ਾਨ ਹੱਸਦੀ ਹੋਈ ਬੇਹੱਦ ਪਿਆਰੀ ਲੱਗ ਰਹੀ ਹੈ। ਉਨ੍ਹਾਂ ਦੇ ਚਿਹਰੇ `ਤੇ ਕੋਈ ਤਣਾਅ ਨਹੀਂ ਹੈ। ਉਹ ਮੁਸਕਰਾਉਂਦੇ ਹੋਏ ਆਪਣੀਆਂ ਸੈਲਫੀਜ਼ ਕਲਿੱਕ ਕਰ ਰਹੀ ਹੈ। ਤਸਵੀਰਾਂ ਨਾਲ ਹਿਨਾ ਖ਼ਾਨ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ `ਚ ਚੰਗੀਆਂ ਚੀਜ਼ਾਂ ਆਉਣ ਵਾਲੀਆਂ ਹਨ। ਤਸਵੀਰ `ਚ ਹਿਨਾ ਖ਼ਾਨ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ, ਜਿਸ `ਤੇ ਗ੍ਰਾਫਿਕ `ਚ ਲਿਖਿਆ ਸੀ, `ਚੰਗੀਆਂ ਚੀਜ਼ਾਂ ਆਉਣ ਵਾਲੀਆਂ ਹਨ।` ਸੈਲਫੀ `ਚ ਹਿਨਾ ਖ਼ਾਨ ਨੂੰ ਆਪਣੇ ਕੀਮੋਥੈਰੇਪੀ ਦੇ ਜ਼ਖ਼ਮ ਵੀ ਨਜ਼ਰ ਆ ਰਹੇ ਹਨ ।