ਪੀ.ਐਸ.ਟੀ.ਸੀ.ਐਲ. ਨੇ ਵਣ ਮਹਾਂਉਤਸਵ ਸਮਾਗਮ ਦੌਰਾਨ 'ਗਰੀਨ ਪੀ.ਐਸ.ਟੀ.ਸੀ.ਐਲ. ਮੁਹਿੰਮ ਦਾ ਜਸ਼ਨ ਮਨਾਇਆ

ਪੀ.ਐਸ.ਟੀ.ਸੀ.ਐਲ. ਨੇ ਵਣ ਮਹਾਂਉਤਸਵ ਸਮਾਗਮ ਦੌਰਾਨ ‘ਗਰੀਨ ਪੀ.ਐਸ.ਟੀ.ਸੀ.ਐਲ. ਮੁਹਿੰਮ ਦਾ ਜਸ਼ਨ ਮਨਾਇਆ
ਪਟਿਆਲਾ 24 ਜੁਲਾਈ : 2016 ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ‘ਗਰੀਨ ਪੀ.ਐਸ.ਟੀ.ਸੀ.ਐਲ” ਪਹਿਲ ਕਦਮੀ ਦੇ ਨਾਲ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 19 ਜੁਲਾਈ, 2024 ਤੋਂ 31 ਜੁਲਾਈ, 2024 ਤੱਕ ਵਣ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਪੀ.ਐਸ.ਟੀ.ਸੀ.ਐਲ ਦੇ ਨਿਰਦੇਸ਼ਕ
ਪ੍ਰਬੰਧਕੀ, ਨੇਮ ਚੰਦ ਵੱਲੋਂ 400 kV ਸਬ- ਸਟੇਸ਼ਨ ਬਹਿਮਣ ਜੱਸਾ ਸਿੰਘ ਵਿੱਚ 24 ਜੁਲਾਈ, 2024 ਨੂੰ ਵਣ ਮਹਾਂਉਤਸਵ ਦੇ ਜਸ਼ਨ ਨੂੰ ਮਨਾਉਂਦੇ ਹੋਏ ਬੂਟੇ ਲਗਾਏ ਗਏ। ਇਹ ਪੌਦੇ ਲਗਾਉਣ ਦੀ ਪਹਿਲਕਦਮੀ ਸੰਸਥਾ ਦੀ ਸਥਿਰਤਾ ਅਤੇ ਹਰਿਆਲੀ ਵਾਲੇ ਪੀ.ਐਸ.ਟੀ.ਸੀ.ਐਲ ਦੇ ਪ੍ਰਚਾਰ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਜੀ. ਰਾਜੀਵ ਕੁਮਾਰ ਗੁਪਤਾ, ਪ੍ਰਮੁੱਖ ਇੰਜੀ/ਐਚ.ਆਈ.ਐਸ ਤੇ ਡੀ, ਇੰਜੀ: ਉਦੈਦੀਪ ਸਿੰਘ ਢਿੱਲੋਂ, ਉਪ ਮੁੱਖ ਇੰਜੀ:/ਪੀ ਤੇ ਐੱਮ ਬਠਿੰਡਾ, ਇੰਜੀ: ਮੋਹਿਤ ਗੁਪਤਾ, ਸੀਨੀ.ਕਾ.ਕਾ.ਇੰਜੀ. ਟੂ ਨਿਰਦੇਸ਼ਕ/ਪ੍ਰਬੰਧਕੀ ਅਤੇ ਇੰਜੀ: ਫਤਿਹਪਾਲ ਸਿੰਘ, ਵਧੀਕ ਨਿਗਰਾਨ ਇੰਜੀ/ਪੀ ਤੇ ਐਮ ਬਠਿੰਡਾ, ਵੱਲੋਂ ਗਰਮ ਜੋਸ਼ੀ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ। ਪੀ.ਐਸ.ਟੀ.ਸੀ.ਐਲ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਵਣ ਮਹਾਂਉਤਸਵ ਦੇ ਸਮਾਗਮ ਵਿੱਚ ਹਿੱਸਾ ਲਿਆ।
ਦੱਸਣਯੋਗ ਹੈ ਕਿ 400 kV ਸਬ-ਸਟੇਸ਼ਨ ਬਹਿਮਣ ਜੱਸਾ ਸਿੰਘ ਵਿੱਚ ਪਹਿਲਾਂ ਹੀ ਵਣ ਮਹਾਂਉਤਸਵ ਮੁਹਿੰਮ ਦੇ ਚਲਦੇ ਕਾਫੀ ਬੂਟੇ ਲਗਾਏ ਹੋਏ ਸਨ। ਜਿਸ ਨੂੰ ਦੇਖਦੇ ਹੋਏ ਨਿਰਦੇਸ਼ਕ/ਪ੍ਰਬੰਧਕੀ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦੀ ਭਰਪੂਰ ਸਲਾਘਾਂ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਵਧੀਆਂ ਕੰਮ ਕਰਨ ਲਈ ਹੱਲਾ-ਸ਼ੇਰੀ ਦਿੱਤੀ ਅਤੇ ਪ੍ਰੇਰਿਤ ਕੀਤਾ। ਪੀ.ਐਸ.ਟੀ.ਸੀ.ਐਲ. ਦੇ ਸਾਰੇ ਅਫਸਰ ਸਹਿਬਾਨਾਂ ਨੂੰ ਵੱਖ-ਵੱਖ ਸਬ ਸਟੇਸ਼ਨਾਂ, ਦਫ਼ਤਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿਖੇ ਖਾਲੀ ਪਈ ਜ਼ਮੀਨ ‘ਤੇ ਬੂਟੇ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ। ਇਹ ਪਹਿਲ ਵਾਤਾਵਰਣ ਨੂੰ ਅਨੁਕੂਲ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ। ਇਸ ਮੌਕੇ ਤੇ ਨਿਰਦੇਸ਼ਕ/ਪ੍ਰਬੰਧਕੀ, ਨੇਮ ਚੰਦ ਵੱਲੋਂ ਲੋਕਾਂ ਨੂੰ ਘੱਟੋ- ਘੱਟ ਦੋ ਬੂਟੇ ਲਗਾ ਕੇ ਵਣ ਮਹਾਂਉਤਸਵ ਦੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਵੱਲੋਂ ਵਾਤਾਵਰਨ ਸੰਭਾਲ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ, ਜੋ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ।
