ਹਰਿਆਣਾ ਸਰਕਾਰ ਨੇ ਗ੍ਰਾਮ ਨਿਯਾਲਿਆ ਦੇ ਸੰਚਾਲਨ ਲਈ 6 ਅਸਾਮੀਆਂ ਦੀ ਸਿਰਜਣਾ ਨੂੰ ਦਿੱਤੀ ਮਨਜ਼ੂਰੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 24 July, 2024, 01:37 PM

ਹਰਿਆਣਾ ਸਰਕਾਰ ਨੇ ਗ੍ਰਾਮ ਨਿਯਾਲਿਆ ਦੇ ਸੰਚਾਲਨ ਲਈ 6 ਅਸਾਮੀਆਂ ਦੀ ਸਿਰਜਣਾ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ, 24 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਬੱਲਭਗੜ੍ਹ, ਫਰੀਦਾਬਾਦ ਵਿਖੇ ਗ੍ਰਾਮ ਨਿਯਾਲਿਆ ਦੇ ਸੰਚਾਲਨ ਲਈ 6 ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ 4 ਮਾਰਚ 2024 ਨੂੰ ਬੱਲਭਗੜ੍ਹ, ਫਰੀਦਾਬਾਦ ਵਿਖੇ ਗ੍ਰਾਮ ਨਿਯਾਲਿਆ ਨੂੰ ਪੇਂਡੂ ਖੇਤਰਾਂ ਵਿੱਚ ਨਿਆਂਇਕ ਬੁਨਿਆਦੀ ਢਾਂਚੇ ਅਤੇ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਅਧਿਸੂਚਿਤ ਕੀਤਾ ਸੀ।ਉਨ੍ਹਾਂ ਦੱਸਿਆ ਕਿ ਹਰਿਆਣਾ ਸਿਵਲ ਸਰਵਿਸਿਜ਼ ਨਿਯਮ, 2016 ਦੇ ਅਨੁਸਾਰ, ਪ੍ਰਵਾਨਿਤ ਅਸਾਮੀਆਂ ਵਿੱਚ ਸਟੈਨੋਗ੍ਰਾਫਰ ਗ੍ਰੇਡ-2, ਰੀਡਰ ਗ੍ਰੇਡ-3, ਅਹਿਲਮਦ, ਸਟੈਨੋਗ੍ਰਾਫਰ ਗ੍ਰੇਡ-, ਚਪੜਾਸੀ ਅਤੇ ਇੱਕ ਵਾਧੂ ਚਪੜਾਸੀ ਸ਼ਾਮਲ ਹੈ ਜਿਸ ਦਾ ਕੁੱਲ ਮਹੀਨਾਵਾਰ ਵਿੱਤੀ ਬੋਝ 3,95,128 ਰੁਪਏ ਹੈ। ਅਤੇ ਸਾਲਾਨਾ ਲਾਗਤ 47,41,536 ਰੁਪਏ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਇਹ ਪਹਿਲਕਦਮੀ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸਮੇਂ ਸਿਰ ਨਿਆਂ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ, ਖਾਸ ਕਰਕੇ ਪੇਂਡੂ ਖੇਤਰ ਵਿੱਚ।