ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਵੱਖ ਵੱਖ ਹਵਾਲਾਤੀਆਂ ਵਿਰੁੱਧ ਕੇਸ ਦਰਜ

ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਵੱਖ ਵੱਖ ਹਵਾਲਾਤੀਆਂ ਵਿਰੁੱਧ ਕੇਸ ਦਰਜ
ਪਟਿਆਲਾ, 24 ਜੁਲਾਈ () : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 52 ਏ ਪ੍ਰੀਜਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਨੇ ਦੱਸਿਆ ਕਿ ਜੇਲ ਵਿਚ ਬੰਦ ਹਵਾਲਾਤੀ ਲਿਆਕਤ ਅਲੀ ਪੁੱਤਰ ਗੁਰਮੇਲ ਖਾਨ ਵਾਸੀ ਪਿੰਡ ਕਾਮੀ ਖੁਰਦ ਥਾਣਾ ਘਨੌਰ, ਹਵਾਲਾਤੀ ਮਹੇਸ਼ ਪਠੋਰ ਪੁੱਤਰ ਹਰੀ ਰਾਮ ਵਾਸੀ ਯੂ.ਪੀ ਹਾਲ ਬਾਬੂ ਸਿੰਘ ਕਲੋਨੀ ਪਿੰਡ ਸਿੱਧੂਵਾਲ ਪਟਿਆਲਾ, ਹਵਾਲਾਤੀ ਅਰਜਨ ਟਾਕ ਪੁੱਤਰ ਸੋਹਨ ਪਾਲ ਵਾਸੀ 82 ਗਲੀ ਨੰ. 9 ਮੁਹੱਲਾ ਬਲੋਚਾ ਵਾਲਾ ਸਨੋਰ, ਹਵਾਲਾਤੀ ਅਕਾਸ਼ਦੀਪ ਸਿੰਘ ਪੁੱਤਰ ਵਿਕਰਮਜੀਤ ਸਿੰਘ ਵਾਸੀ 50 ਗਲੀ ਨੰ. 31 ਅਨੰਦ ਨਗਰ-ਬੀ ਤ੍ਰਿਪੜੀ ਪਟਿਆਲਾ ਜੋ ਬੈਰਕ ਨੰ. 04 ਵਿੱਚ ਮੋਜੂਦ ਹਵਾਲਾਤੀ ਅਕਾਸ਼ਦੀਪ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ਪਰ ਇਕ ਮੋਬਾਇਲ ਬੈਟਰੀ ਅਤੇ ਸਿੰਮ ਸਮੇਤ ਬ੍ਰਾਮਦ ਹੋਇਆ ਹੈ। ਇਸੇ ਤਰ੍ਹਾਂ ਬੈਰਕ ਨੰ. 6 ਵਿੱਚ ਹਵਾਲਾਤੀ ਲਿਆਕਤ ਅਲੀ, ਮਹੇਸ਼ ਪਠੋਰ ਅਤੇ ਅਰਜਨ ਟਾਕ ਸ਼ੱਕੀ ਹਾਲਤ ਵਿੱਚ ਬੈਠੇ ਸਨ, ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਲਿਆਕਤ ਅਲੀ ਕੋਲੋਂ ਇਕ ਮੋਬਾਇਲ ਬੈਟਰੀ ਅਤੇ ਸਿੰਮ ਸਮੇਤ ਬ੍ਰਾਮਦ ਹੋਇਆ ਹੈ। ਮਹੇਸ਼ ਪਠੋਰ ਪਾਸੋ ਇਕ ਮੋਬਾਇਲ ਬੈਟਰੀ ਅਤੇ ਸਿੰਮ ਸਮੇਤ ਬ੍ਰਾਮਦ ਹੋਇਆ ਅਤੇ ਅਰਜਟ ਟਾਕ ਪਾਸੋ ਵੀ ਇਕ ਮੋਬਾਇਲ ਬੈਟਰੀ ਅਤੇ ਸਿੰਮ ਸਮੇਤ ਬ੍ਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ।
