ਕਾਠਮੰਡੂ 'ਚ ਉਡਾਣ ਭਰਦੇ ਸਮੇਂ ਹੋਇਆ ਜਹਾਜ਼ ਹਾਦਸਾਗ੍ਰਸਤ, 19 ਲੋਕ ਸਨ ਸਵਾਰ

ਕਾਠਮੰਡੂ ‘ਚ ਉਡਾਣ ਭਰਦੇ ਸਮੇਂ ਹੋਇਆ ਜਹਾਜ਼ ਹਾਦਸਾਗ੍ਰਸਤ, 19 ਲੋਕ ਸਨ ਸਵਾਰ
ਕਾਠਮੰਡੂ: ਨੇਪਾਲ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੂਰਿਆ ਏਅਰਲਾਈਨਜ਼ ਦੇ ਇਸ ਜਹਾਜ਼ ‘ਚ 19 ਲੋਕ ਸਵਾਰ ਸਨ। ਇਹ ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਭਰਨ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋਇਆ ਅਤੇ ਅੱਗ ਲੱਗ ਗਈ। ਇਹ ਘਟਨਾ ਅੱਜ ਸਵੇਰੇ 11 ਵਜੇ ਵਾਪਰੀ । ਫਿਲਹਾਲ ਰਾਹਤ ਕਾਰਜਾਂ ਲਈ ਟੀਮਾਂ ਮੌਕੇ ‘ਤੇ ਮੌਜੂਦ ਹਨ। ਇਸ ਜਹਾਜ਼ ਹਾਦਸੇ ਵਿੱਚ ਕਈਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ ਜਦੋਂ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਜਹਾਜ਼ ‘ਚ ਭਿਆਨਕ ਅੱਗ ਲੱਗ ਗਈ। ਇਸ ਦੀਆਂ ਲਪਟਾਂ ਦੇਖ ਕੇ ਲੋਕ ਭੱਜਣ ਲੱਗੇ । ਸੂਤਰਾਂ ਦੀ ਮੰਨੀਏ ਤਾਂ ਨੇਪਾਲ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੇ ਜਵਾਨਾਂ ਨੂੰ ਮੌਕੇ ‘ਤੇ ਭੇਜਿਆ ਹੈ। ਮੈਡੀਕਲ ਅਤੇ ਫੌਜ ਦੇ ਜਵਾਨ ਰਾਹਤ ਕਾਰਜਾਂ ‘ਚ ਲੱਗੇ ਹੋਏ ਹਨ। ਜਿਸ ਤਰ੍ਹਾਂ ਦੀ ਅੱਗ ਲੱਗੀ ਹੈ, ਉਹ ਬੁਰੀ ਖ਼ਬਰ ਦਾ ਸੰਕੇਤ ਦੇ ਰਹੀ ਹੈ । ਹਵਾਈ ਅੱਡੇ ਦੇ ਬੁਲਾਰੇ ਪ੍ਰੇਮਨਾਥ ਠਾਕੁਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 11 ਵਜੇ ਵਾਪਰਿਆ। ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੁੱਧਵਾਰ ਨੂੰ ਸੌਰੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੋਖਰਾ ਜਾ ਰਹੇ ਇਸ ਜਹਾਜ਼ ‘ਚ ਏਅਰ ਕਰੂ ਸਮੇਤ 19 ਲੋਕ ਸਵਾਰ ਸਨ ।
