ਥਾਣਾ ਘਨੌਰ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 25 July, 2024, 11:35 AM

ਥਾਣਾ ਘਨੌਰ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
ਘਨੌਰ, 25 ਜੁਲਾਈ (ਅਲੀ) : ਥਾਣਾ ਘਨੌਰ ਪੁਲਸ ਨੇ ਸਿ਼ਕਾਇਤਕਰਤਾ ਸੁਨੀਲ ਕੁਮਾਰ ਪੁੱਤਰ ਸ਼ੰਭੂ ਨਾਥ ਪੁੱਤਰ ਤੁਲਸੀ ਰਾਮ ਪਿੰਡ ਮੰਗਨੋਟੀ ਥਾਣਾ ਬਰਸਰ ਜਿ਼ਲਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦੀ ਸਿ਼ਕਾਇਤ ਦੇ ਆਧਾਰ ਤੇਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 103 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਨੀਲ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਬੰਬੇ ਟ੍ਰਾਂਸਪੋਰਟ ਵਿੱਚ ਬਤੌਰ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ 19 ਜੁਲਾਈ 2024 ਨੂੰ ਉਸ ਨੂੰ ਫੋਨ ਆਇਆ ਕਿ ਉਸਦੇ ਪਿਤਾ ਦੀ ਗੱਡੀ ਪਿੰਡ ਜਮੀਤਗੜ੍ਹ ਦੇ ਕੋਲ ਖੜ੍ਹੀ ਹੈ, ਜਿਸਦੇ ਸਿਰ ਵਿੱਚ ਕਿਸੇ ਨੇ ਸੱਟਾਂ ਮਾਰੀਆਂ ਹੋਈਆਂ ਹਨ, ਜਿਸ ਤੇ ਜਦੋਉਹ ਆਪਣੇ ਭਰਾ ਅਤੇ ਮਾਲਕ ਸਮੇਤ ਮੌਕਾ ਤੇ ਪਹੰੁਚਿਆ ਤਾਂ ਖੂਨ ਡੁੱਲਿਆ ਹੋਇਆ ਸੀ ਅਤੇਉਸਦੇ ਪਿਤਾ ਦੀ ਲਾਸ਼ ਖਤਾਨਾ ਵਿੱਚ ਪਈ ਸੀ, ਜਿਸਦੇ ਸਿਰ ਤੇਕਿਸੇ ਤਿੱਖੀ ਚੀਜ ਦੇ ਵਾਰ ਕੀਤੇ ਗਏ ਸਨ।ਸਿ਼ਕਾਇਤਕਰਤਾ ਨੇ ਦੱਸਿਆ ਕਿ ਮੋਕੇ ਤੇ ਫੌਜੀ ਢਾਬਾ ਦਾ ਮਾਲਕ ਸੁਰੇਸ਼ ਵੀ ਆ ਗਿਆ ਜਿਸਨੇ ਦੱਸਿਆ ਕਿ ਉਸਦਾ ਪਿਤਾ ਇੱਕ ਹੋਰ ਵਿਅਕਤੀ ਨਾਲ ਖਾਣਾ ਖਾ ਕੇ ਗਿਆ ਸੀ ਅਤੇ ਉਹ ਅਣਪਛਾਤਾ ਵਿਅਕਤੀ ਉਸ ਦੇ ਪਿਤਾ ਤੋ ਲਿਫਟ ਲੈ ਕੇ ਨਾਲ ਗਿਆ ਸੀ, ਜਿਸਦੀ ਕਿਸੇ ਗਲ ਤੋ ਤਕਰਾਰਬਾਜੀ ਹੋ ਗਈ ਸੀ ਅਤੇ ਉਸਨੇ ਉਸਦੇ ਪਿਤਾ ਦਾ ਕਿਸੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤ।ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।