ਹੁਣ ਤੋਂ ਬਾਅਦ ਕੋਈ ਵੀ ਚੋਣ : ਚੰਦੂਮਾਜਰਾ
ਦੁਆਰਾ: Punjab Bani ਪ੍ਰਕਾਸ਼ਿਤ :Thursday, 25 July, 2024, 10:31 AM

ਹੁਣ ਤੋਂ ਬਾਅਦ ਕੋਈ ਵੀ ਚੋਣ : ਚੰਦੂਮਾਜਰਾ
ਪਟਿਆਲਾ, 25 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹੁਣ ਤੋਂ ਬਾਅਦ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ, ‘ਜਦੋਂ ਵੀ ਕੁਝ ਗ਼ਲਤ ਹੋਇਆ, ਅਸੀਂ ਚੁੱਪ ਰਹੇ। ਇਸ ਕਰਕੇ ਅਸੀਂ ਵੀ ਕਸੂਰਵਾਰ ਹਾਂ। ਤਾਂ ਹੀ ਅਸੀਂ ਅਕਾਲ ਤਖ਼ਤ ਜਾ ਕੇ ਆਪਣੀ ਗ਼ਲਤੀ ਮੰਨ ਕੇ ਆਏ ਹਾਂ।’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ।
