ਚੰਡੀਗੜ੍ਹ ਵਿਚ ਕੈਬ ਅਤੇ ਆਟੋ ਚਾਲਕ ਹੜ੍ਹਤਾਲ ’ਤੇ

ਦੁਆਰਾ: Punjab Bani ਪ੍ਰਕਾਸ਼ਿਤ :Wednesday, 24 July, 2024, 07:27 PM

ਚੰਡੀਗੜ੍ਹ ਵਿਚ ਕੈਬ ਅਤੇ ਆਟੋ ਚਾਲਕ ਹੜ੍ਹਤਾਲ ’ਤੇ
ਪ੍ਰਸ਼ਾਸਨ ਵਿਰੁੱਧ ਕੀਤਾ ਰੋਹ ਭਰਪੂਰ ਪ੍ਰਦਰਸ਼ਨ
ਚੰਡੀਗੜ੍ਹ, 24 ਜੁਲਾਈ ()-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੈਬ ਅਤੇ ਆਟੋ ਚਾਲਕ ਇਕ ਵਾਰ ਮੁੜ ਹੜ੍ਹਤਾਲ ’ਤੇ ਚਲੇ ਗਏ ਹਨ। ਸੈਕਟਰ 17 ਦੇ ਸਰਕਸ ਗਰਾਊਂਡ ਵਿਚ ਇਕੱਠੇ ਹੋ ਕੇ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਕਈ ਵਾਰ ਭਰੋਸਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਹਾਲੇ ਤੱਕ ਪੂਰੀਆਂ ਹੀ ਨਹੀਂ ਕੀਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਆਖਿਆ ਕਿ ਚੰਡੀਗੜ੍ਹ ਵਿਚ ਕਈ ਨਜਾਇਜ਼ ਟੈਕਸੀਆਂ ਚੱਲ ਰਹੀਆਂ ਹਨ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ, ਉਥੇ ਜਦੋਂ ਉਹ ਆਪਣੀਆਂ ਮੰਗਾਂ ਨੂੰ ਪ੍ਰਸ਼ਾਸਨ ਦੇ ਅੱਗੇ ਰੱਖਦੇ ਹਨ ਤਾਂ ਪ੍ਰਸ਼ਾਸਨ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਕੱਟਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤੋਂ ਨਾਰਾਜ਼ ਕੈਬ ਅਤੇ ਆਟੋ ਚਾਲਕਾਂ ਨੇ ਹੜ੍ਹਤਾਲ ਦਾ ਰਾਹ ਅਖਤਿਆਰ ਕੀਤਾ ਹੈ।