ਪਾਵਰਕਾਮ ਦੇ ਮੁੱਖ ਦਫ਼ਤਰ ਦਾ ਯੂਥ ਕਾਂਗਰਸ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਯੂਥ ਕਾਂਗਰਸ ਸੂਬਾ ਇੰਚਾਰਜ ਇੰਚਾਰਜ ਰਿਸ਼ੇਂਦਰ ਮਾਹਰ ਦੀ ਅਗਵਾਈ ਵਿਚ ਹੋਇਆ ਘੇਰਾਓ

ਪਾਵਰਕਾਮ ਦੇ ਮੁੱਖ ਦਫ਼ਤਰ ਦਾ ਯੂਥ ਕਾਂਗਰਸ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਯੂਥ ਕਾਂਗਰਸ ਸੂਬਾ ਇੰਚਾਰਜ ਇੰਚਾਰਜ ਰਿਸ਼ੇਂਦਰ ਮਾਹਰ ਦੀ ਅਗਵਾਈ ਵਿਚ ਹੋਇਆ ਘੇਰਾਓ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਮਾਲ ਰੋਡ ਵਿਖੇ ਸਥਿਤ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਦਫਤਰ ਦਾ ਅੱਜ ਬਿਜਲੀ ਦੇ ਕੱਟਾਂ ਕਰ ਕੇ ਪੰਜਾਬ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਪੰਜਾਬ ਯੂਥ ਕਾਂਗਰਸ ਵਲੋਂ ਬੁਧਵਾਰ ਨੂੰ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਦਫਤਰ ਦਾ ਘਿਰਾਓ ਕੀਤਾ ਗਿਆ। ਯੂਥ ਕਾਂਗਰਸ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਯੂਥ ਕਾਂਗਰਸ ਸੂਬਾ ਇੰਚਾਰਜ ਇੰਚਾਰਜ ਰਿਸ਼ੇਂਦਰ ਮਾਹਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ `ਚ ਬਿਜਲੀ ਦੇ ਕੱਟ ਕਾਰਨ ਵਾਪਰੇ ਘਟਨਾਕ੍ਰਮ ਬਾਰੇ ਬੋਲਦਿਆਂ ਕਿਹਾ ਕਿ ਮੋਬਾਇਲ ਦੀ ਟਾਰਚ ਨਾਲ ਗਰਭਵਤੀ ਦੀ ਕੀਤੀ ਗਈ ਡਿਲੀਵਰੀ ਪੰਜਾਬ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਬਿਜਲੀ ਦੇ ਲੰਬੇ-ਲੰਬੇ ਕੱਟ ਨਾ ਸਿਰਫ਼ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਕਰ ਰਹੇ ਹਨ ਸਗੋਂ ਸੂਬਾ ਵਾਸੀਆਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ। ਯੂਥ ਕਾਂਗਰਸ ਦੇ ਪ੍ਰਧਾਨ ਮੁਤਾਬਕ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਖੇਤੀ ਦੇ ਲਈ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਿਜਲੀ ਦੀ ਪੂਰਤੀ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ ਅਤੇ ਸਬਸਿਡੀ ਦਾ ਵੱਧ ਰਿਹਾ ਬੋਝ ਪਾਵਰਕੌਮ ਨੂੰ ਦੀਵਾਲੀਆਪਨ ਵੱਲ ਲੈ ਕੇ ਜਾ ਰਹੀ ਹੈ।
