ਪਿੰਡ ਬੰਗਸੀਪੁਰਾ ਵਿਖੇ ਖੇਤ ਮਾਲਕ ਨੇ ਨਸ਼ੇ ਵਿਚ ਧੁੱਤ ਹੋ ਕੇ ਖੇਤ ਮਜ਼ਦੂਰ ਦੇ ਆਪਣੇ ਸਾਥੀ ਨਾਲ ਕੱਪੜੇ ਲਾਹ ਕੀਤਾ ਨੰਗਾ

ਪਿੰਡ ਬੰਗਸੀਪੁਰਾ ਵਿਖੇ ਖੇਤ ਮਾਲਕ ਨੇ ਨਸ਼ੇ ਵਿਚ ਧੁੱਤ ਹੋ ਕੇ ਖੇਤ ਮਜ਼ਦੂਰ ਦੇ ਆਪਣੇ ਸਾਥੀ ਨਾਲ ਕੱਪੜੇ ਲਾਹ ਕੀਤਾ ਨੰਗਾ
ਪੰਜਾਬ : ਪੰਜਾਬ ਦੇ ਪਿੰਡ ਬੰਗਸੀਪੁਰਾ ਦੇ ਇਕ ਖੇਤ ਮਾਲਕ ਵਲੋਂ ਖੇਤਾਂ ਵਿਚ ਸ਼ਰਾਬ ਪੀਣ ਦੇ ਚਲਦਿਆਂ ਖੇਤ ਵਿਚ ਮੌਜੂਦ ਆਪਣੇ ਸਾਥੀ ਨਾਲ ਮਿਲ ਕੇ ਖੇਤਾਂ ਵਿਚ ਕੰਮ ਕਰ ਰਹੇ ਮਜ਼ਦੂਰ ਦੇ ਕੱਪੜੇ ਲਾਹ ਕੇ ਉਸਨੂੰ ਨੰਗਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਪਿੰਡ ਬੰਗਸੀਪੁਰਾ ਦੀ ਹੈ ਤੇ ਇਹ ਜਗਰਾਓਂ ਦੇ ਥਾਣਾ ਸਿੱਧਵਾਂ ਬੇਟ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਖੇਤ ਮਾਲਕ ਵਲੋਂ ਆਪਣੇ ਦੋਸਤ ਨਾਲ ਮਿਲ ਕੇ ਸ਼ਰਾਬ ਪੀਤੀ ਜਾ ਰਹੀ ਸੀ ਉਥੇ ਖੇਤ ਮਜ਼ਦੂਰ ਨੂੰ ਵੀ ਆਖਿਆ ਜਾ ਰਿਹਾ ਸੀ ਕਿ ਤੂੰ ਵੀ ਸ਼ਰਾਬ ਪੀ ਪਰ ਖੇਤ ਮਜ਼ਦੂਰ ਅਜਿਹਾ ਕਰਨ ਤੋ ਨਾ ਹੀ ਕਰ ਰਿਹਾ ਸੀ, ਜਿਸ ਤੇ ਨਸ਼ੇ ਵਿਚ ਟੱਲੀ ਖੇਤ ਮਾਲਕ ਨੇ ਆਪਣੇ ਦੋਸਤ ਨਾਲ ਮਿਲ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਇਥੇ ਹੀ ਬਸ ਨਹੀਂ ਉਕਤ ਘਟਨਾ ਦੀ ਇਕ ਵੀਡੀਓ ਵੀ ਬਣਾਈ ਗਈ ਹੈ ਜਿਸ ਵਿਚ ਜਿਥੇ ਪੂਰਾ ਨੰਗਾ ਦਿਸ ਰਿਹਾ ਹੈ, ਉਥੇ ਉਸਦੇ ਹੰਥ ਵਿਚ ਬੰਨ੍ਹੇ ਹੋਏ ਹਨ। ਘਟਨਾ ਦੀ ਬਣਾਈ ਵੀਡੀਓ ਖੇਤ ਮਜ਼ਦੂਰ ਵਲੋਂ ਖੇਤ ਮਾਲਕ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ ਪਰ ਖੇਤ ਮਾਲਕ ਨੇ ਖੇਤ ਮਜ਼ਦੂਰ ਦੀ ਵੀਡੀਓ ਉਸਦੇ ਪੁੱਤਰਾਂ ਨੂੰ ਵੀ ਦਿਖਾਈ। ਜਿਸ ਦਾ ਪਤਾ ਜਦੋਂ ਸਰਗਰਮ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਅਤੇ ਪੇਂਡੂ ਮਜ਼ਦੂਰ ਯੂਨੀਅਨ ਨੂੰ ਲੱਗਿਆ ਤਾਂ ਉਹ ਮਜ਼ਦੂਰ ਦੀ ਹਮਾਇਤ ਵਿੱਚ ਉਤਰੇ ਅਤੇ ਮਜ਼ਦੂਰ ਨੂੰ ਨਾਲ ਲੈ ਕੇ ਥਾਣਾ ਸਿੱਧਵਾਂ ਬੇਟ ਵਿਖੇ ਸ਼ਿਕਾਇਤ ਦਰਜ ਕਰਵਾਉਣ ਲਈ ਗਏ ਤਾਂ ਪਿੰਡ ਵਿਚ ਹੋਏ ਇਕੱਠ ਦੌਰਾਨ ਆਪਣੀ ਇਸ ਕਰਤੂਤ ਲਈ ਮਾਫ਼ੀ ਮੰਗੀ।
