ਸੀ. ਬੀ. ਆਈ. ਨੇ ਰਿਸ਼ਵਤ ਲੈਂਦੇ ਫੜਿਆ ਐਸਟੇਟ ਦਫ਼ਤਰ ਕਲਰਕ
ਦੁਆਰਾ: Punjab Bani ਪ੍ਰਕਾਸ਼ਿਤ :Monday, 22 July, 2024, 04:12 PM
ਸੀ. ਬੀ. ਆਈ. ਨੇ ਰਿਸ਼ਵਤ ਲੈਂਦੇ ਫੜਿਆ ਐਸਟੇਟ ਦਫ਼ਤਰ ਕਲਰਕ
ਚੰਡੀਗੜ੍ਹ, 22 ਜੁਲਾਈ () : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸੋਮਵਾਰ ਨੂੰ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਐਸਟੇਟ ਦਫ਼ਤਰ ਦੇ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ. ਫੜਿਆ ਹੈ। ਉਕਤ ਦਫ਼ਤਰ ਦੇ ਕਲਰਕ ਰਾਜਕਮਲ ਨੇਆਮ ਆਦਮੀ ਪਾਰਟੀ ਦੇ ਨੇਤਾ ਦੇਸਰਾਜ ਸਨਾਵਤ ਕੋਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਸੀ. ਬੀ. ਆਈ. ਨੇ ਅਜਿਹਾ ਕਰਨਦੇ ਦੋਸ਼ ਹੇਠ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਲਰਕ ਰਾਜਕਮਲ ਵਲੋਂ ਉਕਤ ਰਿਸ਼ਵਤ ਸੈਕਟਰ ਦੇ 46 ਦੇ ਇਕ ਬੂਥ ਦੇ ਸਰਕਾਰੀ ਪੈਸੇ ਘੱਟ ਕਰਵਾਉਣ ਦੇ ਬਦਲੇ ਵਿਚ ਲੈ ਰਿਹਾ ਸੀ।