ਲੋਕ ਸਭਾ ਚੋਣਾ ਵਿਚ ਆਏ ਨਤੀਜਿਆਂ ਦੇ ਚਲਦਿਆਂ ਨਗਰ ਨਿਗਮ ਚੋਣਾਂ ਹਾਲੇ ਦੂਰ ਦੂਰ ਤੱਕ ਹੋਣੀਆਂ ਸੰਭਵ ਨਹੀਂ ਲੱਗ ਰਹੀਆਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 23 July, 2024, 12:04 PM

ਲੋਕ ਸਭਾ ਚੋਣਾ ਵਿਚ ਆਏ ਨਤੀਜਿਆਂ ਦੇ ਚਲਦਿਆਂ ਨਗਰ ਨਿਗਮ ਚੋਣਾਂ ਹਾਲੇ ਦੂਰ ਦੂਰ ਤੱਕ ਹੋਣੀਆਂ ਸੰਭਵ ਨਹੀਂ ਲੱਗ ਰਹੀਆਂ
ਪਟਿਆਲਾ, 23 ਜੁਲਾਈ () : ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੋਈ ਹਾਰ ਤੋਂ ਬਾਅਦ ਦੂਰ ਦੂਰ ਤੱਕ ਹਾਲੇ ਵੀ ਨਗਰ ਨਿਗਮ ਚੋਣਾ ਪੰਜਾਬ ਵਿਚ ਕਰਵਾਉਣ ਦਾ ਕੋਈ ਵੀ ਰਾਹ ਦਿਖਾਈ ਨਹੀਂ ਦੇ ਰਿਹਾ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਜਿਸਦੇ ਹੱਥਾਂ ਵਿਚ ਨਗਰ ਨਿਗਮ ਚੋਣਾਂ ਦੀ ਕਮਾਨ ਹੈ ਦੀ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਦੀਆਂ ਸੀਟਾਂ ਤੇ ਵੀ ਹਾਰ ਹੀ ਹੋਈ ਹੈ ਪਰ ਨਗਰ ਨਿਗਮ ਚੋਣਾਂ ਵਿਚ ਪਹਿਲਾਂ ਤੋਂ ਹੀ ਹੁੰਦੀ ਆ ਰਹੀ ਦੇਰੀ ਦੇ ਚਲਦਿਆਂ ਪੰਜਾਬ ਵਿਚ ਕੁੱਝ ਮਹੀਨਿਆਂ ਵਿਚ ਹੀ ਪੰਚਾਇਤ ਪੱਧਰ ਦੀਆਂ ਚੋਣਾਂ ਹੋਣੀਆਂ ਹਨ ਤੇ ਨਿਗਮ ਚੋਣਾਂ ਨਾ ਹੋਣ ਦੇ ਚਲਦਿਆਂ ਮੇਅਰ ਤੇ ਕੌਂੋਸਲਰ ਬਣਨਾ ਅੰਦਾਜ਼ੇ ਮੁਤਾਬਿਕ ਸਾਲ 2024 ਦੇ ਅਖੀਰ ਤੱਕ ਵੀ ਸੰਭਵ ਨਹੀਂ ਹੋਣ ਦਿਖਾਈ ਦੇ ਰਿਹਾ।
