PM ਮੋਦੀ ਨੇ ਦੋਸਤ ਫੂਮਿਓ ਕਿਸ਼ਿਦਾ ਨਾਲ ਮਾਣਿਆ ਗੋਲਗੱਪਿਆ ਦਾ ਆਨੰਦ
ਦੁਆਰਾ: News ਪ੍ਰਕਾਸ਼ਿਤ :Tuesday, 21 March, 2023, 04:51 PM

ਨਵੀਂ ਦਿੱਲੀ- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਭਾਰਤ ਫ਼ੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੁੱਧ ਜਯੰਤੀ ਪਾਰਕ ਦੇ ਹਰੇ-ਭਰੇ ਵਾਤਾਵਰਣ ਵਿਚ ਗੋਲਗੱਪਿਆਂ ਅਤੇ ਤਲੀ ਹੋਈ ਇਡਲੀ ਦਾ ਲੁਫ਼ਤ ਲਿਆ। ਪ੍ਰਧਾਨ ਮੰਤਰੀ ਅਤੇ ਕਿਸ਼ਿਦਾ ਨੇ ਆਪਣੀ ਗੱਲਬਾਤ ਬੰਦ ਕਮਰਿਆਂ ਤੋਂ ਬਾਹਰ ਵੀ ਜਾਰੀ ਰੱਖੀ ਅਤੇ ਉਨ੍ਹਾਂ ਨੇ ਇਸ ਪਾਰਕ ਵਿਚ ਚਹਿਲ-ਕਦਮੀ ਕੀਤੀ। ਇਸ ਪਾਰਕ ਨੂੰ ਗੌਤਮ ਬੁੱਧ ਦੀ 2500ਵੀਂ ਜਯੰਤੀ ਮੌਕੇ ਵਿਕਸਿਤ ਕੀਤਾ ਗਿਆ ਸੀ।
