ਪੀ. ਜੀ. ਆਈ. ਦੇ ਬਾਹਰ ਸਿਗਰਟਨੋਸ਼ੀ ਕਰਦੇ ਦੇਖ ਨਿਹੰਗ ਨੇ ਮਾਰਿਆ ਸਿਰ ਵਿਚ ਤਲਵਾਰ ਦਾ ਮੁੱਠਾ

ਪੀ. ਜੀ. ਆਈ. ਦੇ ਬਾਹਰ ਸਿਗਰਟਨੋਸ਼ੀ ਕਰਦੇ ਦੇਖ ਨਿਹੰਗ ਨੇ ਮਾਰਿਆ ਸਿਰ ਵਿਚ ਤਲਵਾਰ ਦਾ ਮੁੱਠਾ
ਚੰਡੀਗੜ੍ਹ, 26 ਜੁਲਾਈ ()-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੀ. ਜੀ. ਆਈ. ਚੌਂਕ ਦੇ ਕੋਲ ਸ਼ੁੱਕਰਵਾਰ ਨੂੰ ਸਿਗਰਟਨੋਸ਼ੀ ਕਰ ਰਹੇ ਇਕ ਵਿਅਕਤੀ ਦੀ ਨਿਹੰਗ ਸਿੰਘ ਨਾਲ ਬਹਿਸ ਹੋ ਗਈ ਅਤੇ ਬਹਿਸਬਾਜੀ ਦੌਰਾਨ ਨਿਹੰਗ ਸਿੰਘ ਨੇ ਉਸ ਵਿਅਕਤੀ ਦੇ ਸਿਰ ਵਿਚ ਤਲਵਾਰ ਦਾ ਮੁੱਠਾ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਫੱਟੜ ਹੋ ਗਿਆ ਅਤੇ ਉਥੇ ਮੌਜੂਦ ਲੋਕਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖ਼ਮੀ ਨੂੰ ਸੈਕਟਰ 16 ਦੇ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸਦਾ ਇਲਾਜ ਚਲ ਰਿਹਾ ਹੈ। ਥਾਣਾ 11 ਦੀ ਪੁਲਸ ਨੇ ਜ਼ਖ਼ਮੀ ਸੰਨੀ ਦੀ ਸ਼ਿਕਾਇਤ ’ਤੇ ਆਨੰਦਪੁਰ ਦੇ ਰਹਿਣ ਵਾਲੇ ਰਾਜੇਂਦਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਥਾਣਾ ਪੁਲਸ ਦੇ ਮੁਤਾਬਕ ਸੰਨੀ ਪੀ. ਜੀ. ਆਈ. ਚੌਂਕ ਦੇ ਕੋਲ ਜਿਥੇ ਲੰਗਰ ਦਿੱਤਾ ਜਾਂਦਾ ਹੈ ਦੇ ਕੋਲ ਖੜ੍ਹੇ ਹੋ ਕੇ ਸਿਗਰਟਨੋਸ਼ੀ ਕਰ ਰਿਹਾ ਸੀ ਕਿ ਇਸ ਦੌਰਾਨ ਉਥੋਂ ਨਿਹੰਗ ਸਿੰਘ ਰਾਜੇਂਦਰ ਸਿੰਘ ਲੰਘ ਰਿਹਾ ਸੀ ਨੇ ਸੰਨੀ ਨੂੰ ਲੰਗਰ ਦੇ ਕੋਲ ਸਿਗਰਟਨੋਸ਼ੀ ਕਰਨ ਤੋਂ ਰੋਕਿਆ ਅਤੇ ਇਸੇ ਦੇ ਚਲਦਿਆਂ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਬਹਿਸ ਦੌਰਾਨ ਨਿਹੰਗ ਨੇ ਸੰਨੀ ਦੇ ਸਿਰ ਵਿਚ ਤਲਵਾਰ ਦਾ ਮੁੱਠਾ ਦੇ ਮਾਰਿਆ।
