ਜਲੰਧਰ (ਚੋਪੜਾ) : ਪੰਜਾਬ ’ਚ ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਣੀ ਮੌਜੂਦਾ ਹਾਲਾਤਾਂ ਦਾ ਭੈੜਾ ਨਤੀਜਾ ਪੰਜਾਬ ਯੂਥ ਕਾਂਗਰਸ ਦੇ ਸੰਗਠਾਤਮਕ ਚੋਣਾਂ ਨੂੰ ਲੈ ਕੇ ਚੱਲ ਰਹੀ ਮੈਂਬਰਸ਼ਿਪ ’ਤੇ ਵੀ ਪਿਆ ਹੈ। ਸੂਬੇ ’ਚ ਚੱਲ ਰਹੀ ਮੈਂਬਰਸ਼ਿਪ ਡ੍ਰਾਈਵ ਦੌਰਾਨ ਪੰਜਾਬ ਸਰਕਾਰ ਵੱਲੋਂ ਇੰਟਰਨੈੱਟ ਤੇ ਐੱਸ. ਐੱਮ. ਐੱਸ. ਸੇਵਾਵਾਂ ਬੰਦ ਕਰ ਦੇਣ ਨੂੰ ਦੇਖਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਰਿਟਰਨਿੰਗ ਅਧਿਕਾਰੀ ਮਨੋਜ ਸਾਹਾਰਣ ਨੇ ਮੈਂਬਰਸ਼ਿਪ ਡ੍ਰਾਈਵ ਨੂੰ ਮੁਅੱਤਲ ਕਰ ਦਿੱਤਾ ਹੈ। ਮਨੋਜ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇੰਟਰਨੈੱਟ ਤੇ ਐੱਸ. ਐੱਮ. ਐੱਸ ਸੇਵਾਵਾਂ ਨੂੰ ਅਗਲੇ ਹੁਕਮ ਤੱਕ ਬੈਨ ਕੀਤਾ ਹੋਇਆ ਹੈ। ਇਸੇ ਬੈਨ ਕਾਰਨ ਯੂਥ ਕਾਂਗਰਸ ਦੀ ਮੈਂਬਰਸ਼ਿਪ ਤੇ ਵੋਟਿੰਗ ਦੀ ਪ੍ਰਕਿਰਿਆ ਵੀ ਰੁਕੀ ਰਹੀ ਹੈ। ਇਸ ਲਈ ਨੌਜਵਾਨ ਕਾਂਗਰਸ ਚੋਣਾਂ ਪ੍ਰਾਧਿਕਰਨ ਨੇ ਮੈਂਬਰਸ਼ਿਪ ਤੇ ਵੋਟਿੰਗ ਪ੍ਰਕਿਰਿਆ ਨੂੰ ਸਸਪੈਂਡ ਰੱਖਣ ਦਾ ਫੈਸਲਾ ਲਿਆ ਹੈ। ਮਨੋਜ ਨੇ ਕਿਹਾ ਕਿ ਇਸ ਸਸਪੈਂਸ਼ਨ ਦਾ ਰੀਵਿਊ 21 ਮਾਰਚ 2023 ਨੂੰ ਕੀਤਾ ਜਾਵੇਗਾ, ਜੋ ਕਿ ਸਰਕਾਰੀ ਹੁਕਮਾਂ ’ਤੇ ਨਿਰਭਰ ਕਰੇਗਾ।
ਦੁਆਰਾ: News ਪ੍ਰਕਾਸ਼ਿਤ :Tuesday, 21 March, 2023, 04:31 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ‘ਔਰਤਾਂ ਦੇ ਜਿਨਸੀ ਸ਼ੋਸ਼ਣ’ ਦੇ ਸੰਬੰਧ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ‘ਭਾਰਤ ਜੋੜੋ ਯਾਤਰਾ’ ਦੌਰਾਨ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਜਾਰੀ ਨੋਟਿਸ ਦੇ ਸਿਲਸਿਲੇ ‘ਚ ਐਤਵਾਰ ਨੂੰ ਇੱਥੇ ਉਨ੍ਹਾਂ ਦੇ ਘਰ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਪੁਲਸ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਦੀ ਅਗਵਾਈ ‘ਚ ਪੁਲਸ ਦਲ ਰਾਹੁਲ ਦੇ 12, ਤੁਗਲਕ ਲੇਨ ਸਥਿਤ ਘਰ ਪਹੁੰਚਿਆ।
