ਨਾਬਾਲਗ ਮੋਟਰਸਾਈਕਲ ਚਾਲਕ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 27 July, 2024, 06:16 PM

ਨਾਬਾਲਗ ਮੋਟਰਸਾਈਕਲ ਚਾਲਕ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ
ਸੰਗਰੂਰ : ਜਿ਼ਲਾ ਸੰਗਰੂਰ ਦੇ ਨਾਨਕੀਆਣਾ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਮੋਟਰਸਾਈਕਲ ਉੱਤੇ ਸਵਾਰ ਇੱਕ 15 ਸਾਲ ਦਾ ਲੜਕਾ ਤੇ ਉਸਦੇ ਨਾਲ 18 ਕੁ ਸਾਲ ਦੀ ਲੜਕੀ ਅਚਾਨਕ ਹੀ ਕਾਰ ਨਾਲ ਟਕਰਾ ਗਏ ਤੇ ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਵੀ ਖਿਲਰ ਦਾ ਹੋਇਆ ਦਿਖਾਈ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ’ਚ ਹਰ ਰੋਜ਼ ਸੜਕ ਹਾਦਸੇ ਵਧਦੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਸ ਵਲੋਂ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵ੍ਹੀਕਲ ਨਹੀਂ ਚਲਾਉਣਗੇ, ਜੇਕਰ ਕੋਈ ਬੱਚਾ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਜੁਰਮਾਨੇ ਦੇ ਨਾਲ ਨਾਲ ਮਾਪਿਆਂ ਨੂੰ ਸਜ਼ਾ ਵੀ ਹੋਵੇਗੀ।