ਹਿਮਾਚਲ ਨੇ ਪਿਛਲੇ 10 ਸਾਲਾਂ `ਚ ਇੰਨਾ ਵਿਕਾਸ ਕੀਤਾ ਹੈ ਜਿੰਨਾ ਆਜ਼ਾਦੀ ਤੋਂ ਬਾਅਦ 60 ਸਾਲਾਂ `ਚ ਵੀ ਨਹੀਂ ਹੋਇਆ : ਕੰਗਨਾ ਰਣੌਤ
ਹਿਮਾਚਲ ਨੇ ਪਿਛਲੇ 10 ਸਾਲਾਂ `ਚ ਇੰਨਾ ਵਿਕਾਸ ਕੀਤਾ ਹੈ ਜਿੰਨਾ ਆਜ਼ਾਦੀ ਤੋਂ ਬਾਅਦ 60 ਸਾਲਾਂ `ਚ ਵੀ ਨਹੀਂ ਹੋਇਆ : ਕੰਗਨਾ ਰਣੌਤ
ਦੇਸ਼ ਦੀ ਅਸਲ ਸਥਿਤੀ ਨੂੰ ਦੇਖਣਾ ਹੋਵੇ ਤਾਂ ਇੰਝ ਦੇਖ ਲਓ, ਸਾਲ 2016 `ਚ ਦੇਸ਼ ਹੈਪੀਨੈੱਸ ਇੰਡੈਕਸ `ਚ 118ਵੇਂ ਸਥਾਨ `ਤੇ ਸੀ ਪਰ ਹੁਣ ਦੇਸ਼ 126ਵੇਂ ਸਥਾਨ `ਤੇ ਆ ਗਿਆ ਹੈ : ਮੀਤ ਹੇਅਰ
ਦਿੱਲੀ : ਪਿਛਲੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਹਿਮਾਚਲ ਨੇ ਪਿਛਲੇ 10 ਸਾਲਾਂ `ਚ ਇੰਨਾ ਵਿਕਾਸ ਕੀਤਾ ਹੈ ਜਿੰਨਾ ਆਜ਼ਾਦੀ ਤੋਂ ਬਾਅਦ 60 ਸਾਲਾਂ `ਚ ਵੀ ਨਹੀਂ ਹੋਇਆ । ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਦੇਸ਼ ਦੀ ਆਰਥਿਕਤਾ ਦੀ ਹਾਲਤ ਅਸੀਂ ਸਾਰੇ ਜਾਣਦੇ ਹਾਂ ਪਰ ਅੱਜ ਦੇਸ਼ ਦੀ ਆਰਥਿਕਤਾ ਪੰਜਵੇਂ ਨੰਬਰ `ਤੇ ਆ ਗਈ ਹੈ। ਕੰਗਨਾ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਤੇਜ਼ੀ ਨਾਲ ਤੀਜੇ ਨੰਬਰ ਵੱਲ ਵਧ ਰਹੀ ਹੈ । `ਆਪ` ਸੰਸਦ ਮੈਂਬਰ ਨੇ ਪੇਸ਼ ਕੀਤੇ ਅੰਕੜੇ
ਇਸ `ਤੇ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ `ਆਪ` ਦੇ ਸੰਸਦ ਮੈਂਬਰ ਗੁਰਮੀਤ ਸਿੰਘ ਹੇਅਰ ਨੇ ਕਿਹਾ ਕਿ ਮੈਡਮ ਵੀ ਕਹਿ ਰਹੇ ਸਨ ਕਿ 10 ਸਾਲ ਪਹਿਲਾਂ ਦੇਸ਼ ਕਿਵੇਂ ਦਾ ਸੀ। ਜੇਕਰ ਦੇਸ਼ ਦੀ ਅਸਲ ਸਥਿਤੀ ਨੂੰ ਦੇਖਣਾ ਹੋਵੇ ਤਾਂ ਇੰਝ ਦੇਖ ਲਓ, ਸਾਲ 2016 `ਚ ਦੇਸ਼ ਹੈਪੀਨੈੱਸ ਇੰਡੈਕਸ `ਚ 118ਵੇਂ ਸਥਾਨ `ਤੇ ਸੀ ਪਰ ਹੁਣ ਦੇਸ਼ 126ਵੇਂ ਸਥਾਨ `ਤੇ ਆ ਗਿਆ ਹੈ, ਉੱਥੇ ਹੀ ਗਲੋਬਲ ਹੰਗਰ ਵਿਚ ਅਸੀਂ 111ਵੇਂ ਨੰਬਰ `ਤੇ ਹਾਂ। ਸਭ ਤੋਂ ਹੈਰਾਨੀ ਵਾਲੀ ਗੱਲ ਕਿ ਐਨਵਾਇਰਮੈਂਟ ਪਰਫਾਰਮੈਂਸ ਦੀ ਇਕ ਰਿਪੋਰਟ `ਚ 180 ਦੇਸ਼ਾਂ ਦਾ ਸਰਵੇ ਕੀਤਾ ਗਿਆ ਤੇ ਇਸ ਵਿਚ ਅਸੀਂ ਅਖੀਰ ਵਿਚ ਸੀ।