ਚੰਨੀ ਤੇ ਬਿੱਟੂ ਦੀ ਤਕਰਾਰਬਾਜੀ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਕੀਤੀ ਗਈ 30 ਮਿੰਟਾਂ ਲਈ ਅੱਗੇ
ਚੰਨੀ ਤੇ ਬਿੱਟੂ ਦੀ ਤਕਰਾਰਬਾਜੀ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਕੀਤੀ ਗਈ 30 ਮਿੰਟਾਂ ਲਈ ਅੱਗੇ
ਚੰਡੀਗੜ੍ਹ, 25 ਜੁਲਾਈ : ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਲੋਕ ਸਭਾ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਬਜਟ ’ਤੇ ਬਹਿਸ ‘ਚ ਹਿੱਸਾ ਲੈਂਦੇ ਹੋਏ ਚੰਨੀ ਨੇ ਬਿੱਟੂ ਦੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ। ਚੰਨੀ ਨੇ ਕਿਹਾ, ‘‘ਬਿੱਟੂ ਜੀ, ਤੁਹਾਡੇ ਦਾਦਾ ਸ਼ਹੀਦ ਸਨ, ਪਰ ਉਹ ਉਦੋਂ ਮਰ ਗਏ ਜਦੋਂ ਤੁਸੀਂ ਕਾਂਗਰਸ ਛੱਡ ਦਿੱਤੀ।’’ ਇਸ ਕਾਰਨ ਬਿੱਟੂ ਅਤੇ ਚੰਨੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਬਿੱਟੂ ਅਤੇ ਚੰਨੀ ਨੇ ਇਕ ਦੂਜੇ ਦੀਆਂ ਨਿੱਜੀ ਟਿੱਪਣੀਆਂ ਦਾ ਜਵਾਬ ਦਿੱਤਾ, ਜਿਸ ਕਾਰਨ ਹੰਗਾਮਾ ਹੋ ਗਿਆ। ਬਿੱਟੂ ਨੇ ਕਿਹਾ, “ਮੇਰੇ ਦਾਦਾ ਬੇਅੰਤ ਸਿੰਘ ਦੇਸ਼ ਲਈ ਮਰੇ ਸਨ, ਕਾਂਗਰਸ ਲਈ ਨਹੀਂ। ਬਿੱਟੂ ਨੇ ਕਿਹਾ ਕਿ ਚੰਨੀ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਆਦਮੀ ਹੈ।ਉਨ੍ਹਾਂ ਕਿਹਾ ਕਿ ਹੈਰਾਨਗੀ ਹੈ ਕਿ ਉਸ ਕੋਲ ਸੂਬੇ ਦਾ ਸਭ ਤੋਂ ਅਮੀਰ ਆਦਮੀ ਬਣਨ ਲਈ ਪੈਸਾ ਕਿੱਥੋਂ ਆਇਆ।