ਡੀ ਪੀ ਆਰ ਓ ਹਰਿਆਣਾ ਮੁਅੱਤਲ

ਦੁਆਰਾ: Punjab Bani ਪ੍ਰਕਾਸ਼ਿਤ :Friday, 26 July, 2024, 01:40 PM

ਡੀ ਪੀ ਆਰ ਓ ਹਰਿਆਣਾ ਮੁਅੱਤਲ
ਚੰਡੀਗੜ੍ਹ, 26 ਜੁਲਾਈ : ਹਰਿਆਣਾ ਦੇ ਫਤਿਹਾਬਾਦ ਵਿੱਚ ਕਾਂਗਰਸ ਦੀ ਭੂਪੇਂਦਰ ਸਿੰਘ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਸੂਚੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੌਂਪਣ ਕਾਰਨ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਡੀ ਪੀ ਆਈ ਆਰ ਓ) ਆਤਮਾਰਾਮ ਕਸਾਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਆਤਮਾਰਾਮ ਦੀ ਮੁਅੱਤਲੀ ਦੇ ਹੁਕਮ ਸ਼ਾਮ ਨੂੰ ਜਾਰੀ ਕੀਤੇ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਤਿਹਾਬਾਦ ਵਿੱਚ ਰੈਲੀ ਵਿੱਚ ਸੂਬਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਸੂਚੀ ਸਟੇਜ ਤੋਂ ਪੜ੍ਹ ਕੇ ਸੁਣਾਈ ਪਰ ਇਸ ਵਿੱਚ ਅਜਿਹੇ ਕਈ ਵਿਕਾਸ ਕਾਰਜ ਸਨ, ਜੋ ਕਿ ਕਾਫੀ ਸਮਾਂ ਪਹਿਲਾਂ ਮੁਕੰਮਲ ਹੋ ਚੁੱਕੇ ਸਨ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਦੌਰਾਨ ਐਲਾਨੇ ਗਏ ਸਨ ।