ਭਾਰਤੀ ਮੂਲ ਦਾ ਜਰਮਨ ਨਾਗਰਿਕ 6 ਕਿਲੋ ਕੋਕੀਨ ਸਮੇਤ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Friday, 26 July, 2024, 02:00 PM

ਭਾਰਤੀ ਮੂਲ ਦਾ ਜਰਮਨ ਨਾਗਰਿਕ 6 ਕਿਲੋ ਕੋਕੀਨ ਸਮੇਤ ਗ੍ਰਿਫਤਾਰ
ਨਵੀਂ ਦਿੱਲੀ, 26 ਜੁਲਾਈ : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤੀ ਮੂਲ ਦੇ ਇੱਕ ਜਰਮਨ ਨਾਗਰਿਕ ਨੂੰ ਕਰੀਬ ਛੇ ਕਿਲੋਗ੍ਰਾਮ ਕੋਕੀਨ ਸਮੇਤ ਫੜਿਆ ਹੈ। ਮੁਲਜ਼ਮ ਦੋਹਾ ਤੋਂ ਨਵੀਂ ਦਿੱਲੀ ਆਇਆ ਸੀ। ਕੋਕੀਨ ਦੋ ਖਿਡੌਣਿਆਂ ਦੇ ਅੰਦਰ ਛੁਪਾਈ ਹੋਈ ਸੀ। ਮਾਮਲੇ ਦੀ ਸੀਬੀਆਈ ਜਾਂਚ ਜਾਰੀ ਹੈ ।