ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਹੋਈ ਸਲਾਨਾ ਮੀਟਿੰਗ

ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਹੋਈ ਸਲਾਨਾ ਮੀਟਿੰਗ
(ਪਟਿਆਲਾ)-ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਸਲਾਨਾ ਮੀਟਿੰਗ ਡਾ. ਰਜਨੀਸ਼ ਗੁਪਤਾ (ਪ੍ਰਿੰਸੀਪਲ, ਸਕੂਲ ਆਫ਼ ਐਮੀਨੈਂਸ ਫੀਲਖਾਨਾ
ਪਟਿਆਲਾ) ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਦੇ ਸਰੀਰਿਕ ਸਿੱਖਿਆ ਨਾਲ ਸਬੰਧਤ
ਅਧਿਆਪਕਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਡਾ. ਰਜਨੀਸ਼ ਗੁਪਤਾ ਜੀ (ਪ੍ਰਿੰਸੀਪਲ, ਸਕੂਲ ਆਫ਼ ਐਮੀਨੈਂਸ ਫੀਲਖਾਨਾ
ਪਟਿਆਲਾ) ਨੂੰ ਪ੍ਰਧਾਨ , ਸ੍ਰੀ ਬਲਵਿੰਦਰ ਸਿੰਘ ਜੱਸਲ ਜੀ (ਪੀ.ਟੀ.ਆਈ, ਸਕੂਲ ਆਫ਼ ਐਮੀਨੈਂਸ ਫੀਲਖਾਨਾ ਪਟਿਆਲਾ) ਨੂੰ ਜ਼ੋਨਲ ਸਕੱਤਰ ਅਤੇ
ਸ੍ਰੀ ਬਲਕਾਰ ਸਿੰਘ (ਪੀ.ਟੀ.ਆਈ., ਸ.ਹ.ਸ. ਧਬਲਾਨ ਪਟਿਆਲਾ) ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੀਟਿੰਗ ਵਿੱਚ ਸ੍ਰੀ ਅਨਿਲ ਕੁਮਾਰ
(ਡੀ.ਪੀ.ਈ, ਸ.ਹ.ਸ. ਘਾਸਮੰਡੀ ਪਟਿਆਲਾ), ਸ੍ਰੀ ਸਤਵਿੰਦਰ ਸਿੰਘ (ਡੀ.ਪੀ.ਈ, ਸ.ਸ.ਸ.ਸ.ਸ਼ੇਰਮਾਜਰਾ ਪਟਿਆਲਾ), ਸ੍ਰੀਮਤੀ ਰਾਜਵਿੰਦਰ ਕੌਰ
(ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਸ.ਸ.ਸ.ਸ.ਵਿਕਟੋਰੀਆ ਪਟਿਆਲਾ) ਅਤੇ ਸ੍ਰੀਮਤੀ ਯਾਦਵਿੰਦਰ ਕੌਰ (ਡੀ.ਪੀ.ਈ, ਸ.ਹ.ਸ. ਅਨਾਰਦਾਣਾ
ਪਟਿਆਲਾ) ਦੀ ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਵਿੱਚ ਬਤੌਰ ਮੈਂਬਰ ਚੋਣ ਕੀਤੀ ਗਈ। ਇਸ ਤੋਂ ਇਲਾਵਾਂ ਹਾਊਸ ਵਿੱਚ ਸਰਕਾਰ ਦੀਆਂ
ਹਦਾਇਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪਟਿਆਲਾ-2 ਜ਼ੋਨ ਦੇ ਜ਼ੋਨਲ ਟੂਰਨਾਮੈਂਟ ਦੀਆਂ ਮਿਤੀਆਂ ਤਹਿ ਕੀਤੀਆ
ਗਈਆਂ। ਸ੍ਰੀ ਬਲਵਿੰਦਰ ਸਿੰਘ ਜੱਸਲ ਜੀ ਨੇ ਮੀਟਿੰਗ ਵਿੱਚ ਆਏ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।
