ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ 10 ਵਿਅਕਤੀਆਂ ਵਿਰੁੱਧ ਇਮੋਰਲ ਟੈ੍ਰਫਿਕ ਐਕਟ ਤਹਿਤ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 26 July, 2024, 12:13 PM

ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ 10 ਵਿਅਕਤੀਆਂ ਵਿਰੁੱਧ ਇਮੋਰਲ ਟੈ੍ਰਫਿਕ ਐਕਟ ਤਹਿਤ ਕੇਸ ਦਰਜ
ਨਾਭਾ, 26 ਜੁਲਾਈ () : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ 10 ਵਿਅਕਤੀਆਂ ਵਿਰੁੱਧ ਧਾਰਾ 3, 4,5 ਇਮੋਰਲ ਟੈ੍ਰਫਿਕ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੰਜੂ ਪਤਨੀ ਬੋਬੀ ਤੇਜਾ, ਸਰਬਜੀਤ ਕੋਰ ਪੁੱਤਰੀ ਰਜਿੰਦਰ ਸਿੰਘ ਵਾਸੀਆਨ ਠਠੇਰਿਆ ਵਾਲਾ ਮੁਹੱਲਾ ਨਾਭਾ, ਪਿੰਕੀ ਪਤਨੀ ਤਲਵਿੰਦਰ ਖੱਟੜਾ ਵਾਸੀ ਮਝੈਲ ਕਲੋਨੀ ਥੂਹੀ ਰੋਡ ਨਾਭਾ, ਰੀਆ ਪਤਨੀ ਰੋਬਿਨ ਵਾਸੀ ਸਿ਼ਵਪੁਰੀ ਕਲੋਨੀ ਨਾਭਾ, ਬਲਵਿੰਦਰ ਕੋਰ ਪਤਨੀ ਸੰਦੀਪ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਅਮਰਗੜ੍ਹ, ਬਲਜੀਤ ਕੋਰ ਪਤਨੀ ਪਿਆਰਾ ਸਿੰਘ ਵਾਸੀ ਮੰਡੋੜ ਥਾਣਾ ਸਦਰ ਨਾਭਾ, ਜਸਵੀਰ ਕੋਰ ਪਤਨੀ ਧੀਰਾ ਸਿੰਘ ਵਾਸੀ ਪਿੰਡ ਕੰਨਗਵਾਲ ਥਾਣਾ ਅਹਿਮਦਗੜ੍ਹ, ਪਲਵਿੰਦਰ ਕੋਰ ਪਤਨੀ ਅੰਗਰੇਜ ਸਿੰਘ ਵਾਸੀ ਕਰਤਾਰ ਕਲੋਨੀ ਨਾਭਾ, ਸਵਰਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੋਹੀੜ ਥਾਣਾ ਅਹਿਮਦਗੜ੍ਹ, ਮੁਹੰਮਦ ਬੂਟਾ ਪੁੱਤਰ ਲਾਲ ਮੁਹੰਮਦ ਵਾਸੀ ਪਿੰਡ ਸਿ਼ਵਗੜ ਥਾਣਾ ਭਾਦਸ ਸ਼ਾਮਲ ਹਨ।
ਪੁਲਸ ਮੁਤਾਬਕ ਇੰਸਪੈਕਟਰ ਰੌਣੀ ਸਿੰਘ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਖੰਡਾ ਚੌਂਕ ਨਾਭਾ ਦੇ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਮਹਿਲਾਵਾਂ ਮੰਜੂ ਅਤੇ ਸਰਬਜੀਤ ਕੌਰ ਜੋ ਠਠੇਰਿਆਂ ਵਾਲਾ ਮੁਹੱਲਾ ਨਾਭਾ ਵਿਖੇ ਆਪਣੇ ਕਿਰਾਏ ਤੇ ਲਏ ਮਕਾਨ ਵਿਚ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ ਤੇ ਮੰਜੂ ਤੇ ਪਹਿਲਾਂ ਵੀ ਜਿਸਮਫਰੋਸ਼ੀ ਦੇ ਕਈ ਮਾਮਲੇ ਦਰਜ ਹਨ। ਪੁਲਸ ਮੁਤਾਬਕ ਮੰਜੂ ਕੋਲ ਉਕਤ ਘਰ ਵਿਚ ਬਾਕੀ ਮਹਿਲਾਵਾਂ ਵੀ ਆਈਆਂ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਮੰਜੂ ਅਤੇ ਸਰਬਜੀਤ ਕੌਰ ਆਪਣੇ ਘਰ ਅੰਦਰ ਵੱਖ ਵੱਖ ਵਿਅਕਤੀਆਂ ਨੰੁ ਬੁਲਾ ਕੇ ਉਨ੍ਹਾਂ ਕੋਲੋਂ ਪੈਸੇ ਲੈ ਕੇ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੀਆਂ ਹਨ। ਪੁਲਸ ਮੁਤਾਬਕ ਜਦੋਂ ਰੇਡ ਕੀਤੀ ਗਈ ਤਾਂ ਉਪਰੋਕਤ ਮਹਿਲਾਵਾਂ ਨੂੰ ਮੌਕੇ ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।