ਥਾਣਾ ਅਰਬਨ ਐਸਟੇਟ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਬਲਾਤਕਾਰ ਤੇ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 26 July, 2024, 12:19 PM

ਥਾਣਾ ਅਰਬਨ ਐਸਟੇਟ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਬਲਾਤਕਾਰ ਤੇ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ
ਪਟਿਆਲਾ, 26 ਜੁਲਾਈ () : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਮਹਿਲਾ ਦੀ ਸਿ਼ਕਾਇਤ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਬਲਾਤਕਾਰ ਕਰਨ ਅਤੇ ਅਸ਼ਲੀਲ ਹਰਕਤਾ ਕਰਨ ਤੇ ਧਾਰਾ 64 (2) ਬੀ. ਐਨ. ਐਸ. ਦੀ ਸਿ਼ਕਾਇਤ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਲਿਤ ਚੋਧਰੀ ਪੁੱਤਰ ਚਤਰ ਸਿੰਘ, ਆਰਵ ਚੋਧਰੀ ਪੁੱਤਰ ਲਲਿਤ ਚੋਧਰੀ ਵਾਸੀਆਨ ਗੁਰੂ ਨਾਨਕ ਨਗਰ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਮਹਿਲਾ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਆਪਣੇ ਪਤੀ ਲਲਿਤ ਚੌਧਰੀ ਅਤੇ ਬੱਚਿਆਂ ਸਮੇਤ 5 ਸਾਲ ਤੋਂ ਉਸ ਨਾਲ ਮਕਾਨ ਵਿਚ ਰਹਿ ਰਹੀ ਹੈ ਤੇ 6 ਜੁਲਾਈ ਨੂੰ ਲਲਿਤ ਚੌਧਰੀ ਨੇ ਉਸਦੇ ਕਮਰੇ ਅੰਦਰ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ 14 ਜੁਲਾਈ ਨੂੰ ਆਰਵ ਚੌਧਰੀ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।