ਕੁਲਗਾਮ `ਚ ਮੁੱਠਭੇੜ ਜਾਰੀ, ਅੱਠ ਅੱਤਵਾਦੀ ਢੇਰ, ਸ਼ਹੀਦ ਸੈਨਿਕ ਦਾ ਮਹਾਰਾਸ਼ਟਰ `ਚ ਹੋਵੇਗਾ ਅੰਤਿਮ ਸੰਸਕਾਰ

ਕੁਲਗਾਮ `ਚ ਮੁੱਠਭੇੜ ਜਾਰੀ, ਅੱਠ ਅੱਤਵਾਦੀ ਢੇਰ, ਸ਼ਹੀਦ ਸੈਨਿਕ ਦਾ ਮਹਾਰਾਸ਼ਟਰ `ਚ ਹੋਵੇਗਾ ਅੰਤਿਮ ਸੰਸਕਾਰ
ਸ਼੍ਰੀਨਗਰ, 7 ਜੁਲਾਈ : ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਫਰੀਸਲ ਚਿੰਨੀਗਾਮ ਅਤੇ ਮੋਦਰਮ ਖੇਤਰਾਂ `ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ। ਮੋਦਰਮ `ਚ ਹੋਏ ਮੁਕਾਬਲੇ `ਚ ਦੂਜਾ ਅੱਤਵਾਦੀ ਵੀ ਮਾਰਿਆ ਗਿਆ। ਆਪਰੇਸ਼ਨ ਅਜੇ ਵੀ ਜਾਰੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮੁਕਾਬਲਿਆਂ `ਚ ਹੁਣ ਤੱਕ ਅੱਠ ਅੱਤਵਾਦੀ ਮਾਰੇ ਜਾ ਚੁੱਕੇ ਹਨ। ਇੱਕ ਇਲੀਟ ਪੈਰਾ ਕਮਾਂਡੋ ਸਮੇਤ ਫ਼ੌਜ ਦੇ ਦੋ ਜਵਾਨਾਂ ਨੇ ਅੱਤਵਾਦੀਆਂ ਨਾਲ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ । ਜੰਮੂ-ਕਸ਼ਮੀਰ `ਚ ਅੱਤਵਾਦੀਆਂ ਨਾਲ ਮੁਕਾਬਲੇ `ਚ ਸ਼ਹੀਦ ਹੋਏ ਫੌਜੀ ਜਵਾਨ ਪ੍ਰਭਾਕਰ ਜੰਜਾਲ ਦਾ ਅੰਤਿਮ ਸੰਸਕਾਰ 8 ਜੁਲਾਈ ਨੂੰ ਮਹਾਰਾਸ਼ਟਰ ਦੇ ਅਕੋਲਾ ਜ਼ਿਲੇ `ਚ ਉਨ੍ਹਾਂ ਦੇ ਪਿੰਡ `ਚ ਕੀਤਾ ਜਾਵੇਗਾ। ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ `ਚ ਚਾਰ ਅੱਤਵਾਦੀ ਮਾਰੇ ਗਏ। ਮੁਕਾਬਲੇ ਵਿੱਚ ਦੋ ਜਵਾਨ ਵੀ ਸ਼ਹੀਦ ਹੋ ਗਏ।
