ਭਾਰੀ ਮੀਂਹ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਸੜਕਾਂ ਬੰਦ

ਭਾਰੀ ਮੀਂਹ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਸੜਕਾਂ ਬੰਦ
ਸ਼ਿਮਲਾ, 6 ਜੁਲਾਈ : ਭਾਰੀ ਮੀਂਹ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਸੂਬੇ ਵਿਚ 150 ਦੇ ਕਰੀਬ ਸੜਕਾਂ ਬੰਦ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਧਰਮਸ਼ਾਲਾ ਅਤੇ ਪਾਲਮਪੁਰ ਵਿਚ ਭਾਰੀ ਮੀਂਹ ਪਿਆ ਜਿੱਥੇ ਮੀਂਹ 200 ਮਿਲੀਮੀਟਰ ਤੋਂ ਵੀ ਵੱਧ ਮੀਂਹ ਪਿਆ। ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਭਾਰੀ ਮੀਂਹ ਕਾਰਨ 150 ਸੜਕਾਂ ਦਾ ਸੰਪਰਕ ਹੋਰਾਂ ਨਾਲ ਟੁੱਟ ਗਿਆ ਹੈ ਜਿਨ੍ਹਾਂ ਵਿੱਚ ਮੰਡੀ ਵਿੱਚ 111, ਸਿਰਮੌਰ ਵਿੱਚ 13, ਸਿ਼ਮਲਾ ਵਿੱਚ ਨੌਂ, ਚੰਬਾ ਅਤੇ ਕੁੱਲੂ ਵਿੱਚ ਅੱਠ-ਅੱਠ ਅਤੇ ਕਾਂਗੜਾ ਜਿਲ੍ਹੇ ਵਿੱਚ ਇੱਕ-ਇੱਕ ਸੜਕ ਭਾਰੀ ਮੀਂਹ ਕਾਰਨ ਆਵਾਜਾਈ ਲਈ ਬੰਦ ਹੈ। ਇਥੇ ਹੀ ਬਸ ਨਹੀਂ ਮੀਂਹ ਕਾਰਨ 55 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।ਧਰਮਸ਼ਾਲਾ ਵਿੱਚ ਸਭ ਤੋਂ ਵੱਧ 214.6 ਮਿਲੀਮੀਟਰ, ਪਾਲਮਪੁਰ ਵਿੱਚ 212.4 ਮਿਲੀਮੀਟਰ, ਜੋਗਿੰਦਰਨਗਰ ਵਿੱਚ 169 ਮਿਲੀਮੀਟਰ, ਕਾਂਗੜਾ ਸ਼ਹਿਰ ਵਿੱਚ 157.6 ਮਿਲੀਮੀਟਰ, ਬੈਜਨਾਥ ਵਿੱਚ 142 ਮਿਲੀਮੀਟਰ, ਜੋਤ 95.2 ਮਿਲੀਮੀਟਰ, ਨਗਰੋਟਾ ਵਿੱਚ 90.2 ਮਿ.ਮੀ, ਨਾਦੌਨ 63 ਮਿਲੀਮੀਟਰ ਮੀਂਹ ਪਿਆ। ਸ਼ਿਮਲਾ ਮੌਸਮ ਵਿਭਾਗ ਨੇ 12 ਜੁਲਾਈ ਤੱਕ ਵੱਖ-ਵੱਖ ਥਾਵਾਂ ’ਤੇ ਗਰਜ ਨਾਲ ਬਿਜਲੀ ਚਮਕਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ।
