ਸਰਾਫਾ ਵਪਾਰੀ ਨੂੰ ਮਿਲੀ ਗੋਲਡੀ ਬਰਾੜ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਕੇ ਵਟਸਐਪ ਕਾਲ ‘ਤੇ ਧਮਕੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 04:48 PM

ਸਰਾਫਾ ਵਪਾਰੀ ਨੂੰ ਮਿਲੀ ਗੋਲਡੀ ਬਰਾੜ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਕੇ ਵਟਸਐਪ ਕਾਲ ‘ਤੇ ਧਮਕੀ
ਹਲਦਵਾਨੀ : ਹਲਦਵਾਨੀ ਸ਼ਹਿਰ ਦੇ ਇਕ ਸਰਾਫਾ ਵਪਾਰੀ ਨੰੁ ਵਟਸਐਪ ਕਾਲ ਰਾਹੀਂ ਧਮਕੀ ਦੇ ਕੇ ਉਸ ਤੋਂ ਇਕ ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਉਣ ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਤੇ ਆਪਣਾ ਨਾਮ ਅੰਕਿਤ ਸਰਸਾ ਦੱਸਿਆ। ਉਕਤ ਘਟਨਾ ਸਬੰਧੀ ਜਦੋਂ ਸਾਈਬਰ ਕਰਾਈਮ ਸੈਲ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਗਈ।
