ਭਾਜਪਾ ਨੇ ਸਾਨੂੰ ਧਮਕੀਆਂ ਦੇ ਕੇ ਅਤੇ ਸਾਡੇ ਦਫਤਰ ਨੂੰ ਨੁਕਸਾਨ ਪਹੁੰਚਾ ਕੇ ਚੁਣੌਤੀ ਦਿੱਤੀ ਹੈ : ਰਾਹੁਲ ਗਾਂਧੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 04:33 PM

ਭਾਜਪਾ ਨੇ ਸਾਨੂੰ ਧਮਕੀਆਂ ਦੇ ਕੇ ਅਤੇ ਸਾਡੇ ਦਫਤਰ ਨੂੰ ਨੁਕਸਾਨ ਪਹੁੰਚਾ ਕੇ ਚੁਣੌਤੀ ਦਿੱਤੀ ਹੈ : ਰਾਹੁਲ ਗਾਂਧੀ
ਅਹਿਮਦਾਬਾਦ, 6 ਜੁਲਾਈ : ਭਾਜਪਾ ਨੇ ਸਾਨੂੰ ਧਮਕੀਆਂ ਦੇ ਕੇ ਅਤੇ ਸਾਡੇ ਦਫਤਰ ਨੂੰ ਨੁਕਸਾਨ ਪਹੁੰਚਾ ਕੇ ਚੁਣੌਤੀ ਦਿੱਤੀ ਹੈ, ਇਹ ਵਿਚਾਰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ `ਚ ਪਾਰਟੀ ਵਰਕਰਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ `ਚ ਭਾਜਪਾ ਨੂੰ ਉਸੇ ਤਰ੍ਹਾਂ ਹਰਾਏਗੀ ਜਿਸ ਤਰ੍ਹਾਂ ਉਸ ਨੇ ਹਾਲ ਦੀਆਂ ਲੋਕ ਸਭਾ ਚੋਣਾਂ `ਚ ਅਯੁੱਧਿਆ `ਚ ਉਸ ਨੂੰ ਹਰਾਇਆ ਸੀ।
