ਟੀ-20: ਭਾਰਤ ਤੇ ਜਿੰਬਾਬਵੇ ਦਰਮਿਆਨ ਮੈਚ ਅੱਜ

ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 04:26 PM

ਟੀ-20: ਭਾਰਤ ਤੇ ਜਿੰਬਾਬਵੇ ਦਰਮਿਆਨ ਮੈਚ ਅੱਜ
ਹਰਾਰੇ, 6 ਜੁਲਾਈ : ਭਾਰਤ ਤੇ ਜਿੰਬਾਬਵੇ ਕ੍ਰਿਕਟ ਟੀਮਾਂ ਦਰਮਿਆਨ ਪਹਿਲਾ ਟੀ 20 ਮੈਚ ਜੋ ਕਿ ਅੱਜ ਸ਼ੁਰੂ ਹੋਣ ਵਾਲਾ ਹੈ ਵਿਚ ਭਾਰਤੀ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਵਲੋਂ ਕੀਤੀ ਜਾਵੇਗੀ । ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਸੀਰੀਜ਼ ਖੇਡਣ ਵਾਲੀ ਭਾਰਤੀ ਟੀਮ ਵਿਚ ਕਈ ਬਦਲਾਅ ਕੀਤੇ ਗਏ ਹਨ। ਭਾਰਤੀ ਟੀਮ ਵਿਚ ਪਰਾਗ, ਜੁਰੇਲ ਤੇ ਅਭਿਸ਼ੇਕ ਸ਼ਰਮਾ ਸ਼ਾਮਲ ਕੀਤੇ ਗਏ ਹਨ ਜੋ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣਗੇ। ਦੋਵੇਂ ਟੀਮਾਂ ਇਸ ਤੋਂ ਪਹਿਲਾਂ ਅੱਠ ਮੈਚ ਖੇਡ ਚੁੱਕੀਆਂ ਹਨ ਜਿਸ ਵਿਚ ਛੇ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਜ਼ਿੰਬਾਬਵੇ ਦੀ ਟੀਮ ਦੋ ਵਾਰ ਜਿੱਤੀ ਹੈ।