ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਕੂੜ ਪ੍ਰਚਾਰ ਕਰਕੇ ਪਾਰਟੀ ਨੂੰ ਕਮਜੋਰ ਨਹੀਂ ਕੀਤਾ ਜਾ ਸਕਦਾ : ਲਖਵੀਰ ਲੌਟ

ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 03:33 PM

ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਕੂੜ ਪ੍ਰਚਾਰ ਕਰਕੇ ਪਾਰਟੀ ਨੂੰ ਕਮਜੋਰ ਨਹੀਂ ਕੀਤਾ ਜਾ ਸਕਦਾ : ਲਖਵੀਰ ਲੌਟ
ਪਾਰਟੀ ਨੂੰ ਅੰਦਰੋਂ ਬਾਹਰ ਕਮਜੋਰ ਕਰਨ ਵਾਲਿਆਂ ਪ੍ਰਤੀ ਹਰ ਆਗੂ ਸੁਚੇਤ ਰਹੇ
ਪਟਿਆਲਾ 6 ਜੁਲਾਈ () : ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਕਾਲੀ ਦਲ ਤੋਂ ਵੱਖ ਹੋ ਕੇ ਇਕ ਬਾਗੀ ਧੜਾ ਜਿਸ ਢੰਗ ਨਾਲ ਅਕਾਲੀ ਦਲ ਪ੍ਰਚਾਰ ਕੂੜ ਪ੍ਰਚਾਰ ਕਰ ਰਿਹਾ ਤਾਂ ਇਸ ਨਾਲ ਅਕਾਲੀ ਦਲ ਕਦੇ ਵੀ ਕਮਜੋਰ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਜਿਹੜੇ ਸੀਨੀਅਰ ਅਕਾਲੀ ਆਗੂਆਂ ਨੇ ਸਾਰਾ ਕੁਝ ਪਾਰਟੀ ’ਚ ਰਹਿੰਦਿਆਂ ਪ੍ਰਾਪਤ ਕੀਤਾ ਹੋਵੇ ਉਨ੍ਹਾਂ ਵੱਲੋਂ ਇਸ ਢੰਗ ਨਾਲ ਪਾਰਟੀ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ, ਜੋ ਮੰਦਭਾਗਾ ਕਦਮ ਹੈ। ਲਖਵੀਰ ਲੌਟ ਨੇ ਕਿਹਾ ਕਿ ਸੀਨੀਅਰ ਆਗੂਆਂ ਨੇ ਹੁਣ ਤੱਕ ਹੇਠਲੇ ਪੱਧਰ ’ਤੇ ਪਾਰਟੀ ਦੇ ਉਨ੍ਹਾਂ ਆਗੂਆਂ ਨੂੰ ਕਦੇ ਵੀ ਉਠਣ ਨਹੀਂ ਦਿੱਤਾ, ਜਿਨ੍ਹਾਂ ਦੀ ਹਮੇਸ਼ਾ ਹਰ ਚੋਣ ਤੇ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮ ਵਿਚ ਅਹਿਮ ਭੂਮਿਕਾ ਰਹੀ ਹੈ, ਜਿਸ ਦਾ ਨਤੀਜਾ ਇਹ ਹੈ ਕਿ ਸਾਰਾ ਕੁਝ ਪਾਰਟੀ ਤੋਂ ਪ੍ਰਾਪਤ ਕਰਨ ਵਾਲੇ ਹੀ ਪਾਰਟੀ ਦੇ ਪ੍ਰਤੀ ਆਪਣੀ ਭੜਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਲਾਂ ਪਾਰਟੀ ਫੋਰਮ ’ਤੇ ਰਹਿ ਕੇ ਜਾਂ ਕੌਰ ਕਮੇਟੀ ਵਿਚ ਕੀਤੀਆਂ ਜਾ ਸਕਦੀਆਂ ਹਨ ਉਨ੍ਹਾਂ ਨੂੰ ਲੋਕਾਂ ਵਿਚ ਰੱਖਣ ਨਾਲ ਪਾਰਟੀ ਨੂੰ ਕਮਜੋਰ ਕੀਤਾ ਜਾਣਾ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਲਖਵੀਰ ਸਿੰਘ ਲੌਟ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੀ ਅਗਵਾਈ ਵਿਚ ਆਗੂਆਂ ਅਤੇ ਵਰਕਰਾਂ ਨੇ ਆਪਣੀ ਸਹਿਮਤੀ ਦਿੱਤੀ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ ਅਤੇ ਕਿਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਨੂੰ ਕੋਈ ਅੰਦਰੋਂ ਬਾਹਰੋਂ ਖਤਰਾ ਨਹੀਂ ਹੈ। ਲਖਵੀਰ ਸਿੰਘ ਲੌਟ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਪਾਰਟੀ ਦਾ ਹਰ ਵਰਕਰ ਉਸ ਤਰ੍ਹਾਂ ਖੜਾ ਜਿਸ ਢੰਗ ਨਾਲ ਲੰਮੇ ਸਮੇਂ ਤੋਂ ਪਾਰਟੀ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਵਿੰਦਰ ਸਿੰਘ ਪੱਪੂ ਸਲਾਹਕਾਰ, ਮਨਮੋਹਨ ਸਿੰਘ ਸਰਕਲ ਪ੍ਰਧਾਨ ਤਿ੍ਰਪੜੀ, ਗੁਰਦੀਪ ਸਿੰਘ ਵੜੈਚ, ਚਮਕੌਰ ਸਿੰਘ ਉਪਲ ਆਦਿ ਹਾਜ਼ਰ ਸਨ।
ਫੋਟੋ : ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਆਪਣੇ ਸਾਥੀਆਂ ਸਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।