ਸਰਕਾਰੀ ਅਧਿਆਪਕ ਨੂੰ ਉਸਦੇ ਸਹੁਰਾ ਪਰਿਵਾਰ ਨੇ ਹੀ ਲਗਾਈ ਪੈਟਰੇਲ ਪਾ ਕੇ ਅੱਗ

ਸਰਕਾਰੀ ਅਧਿਆਪਕ ਨੂੰ ਉਸਦੇ ਸਹੁਰਾ ਪਰਿਵਾਰ ਨੇ ਹੀ ਲਗਾਈ ਪੈਟਰੇਲ ਪਾ ਕੇ ਅੱਗ
ਫਾਜ਼ਿਲਕਾ: ਸਰਕਾਰੀ ਅਧਿਆਪਕ `ਤੇ ਪੈਟਰੋਲ ਪਾ ਕੇ ਜਿੰਦਾ ਸਾੜਨ ਦੇ ਮਾਮਲੇ ਦੇ ਚਲਦਿਆਂ ਉਸਨੂੰ ਜਿਥੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਤੇ ਉਥੇ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕ ਨੂੰ ਅੱਗ ਲੱਗਣ ਦਾ ਮਾਮਲਾ ਉਸਦੇ ਆਪਣੇ ਹੀ ਸਹੁਰੇ ਪਰਿਵਾਰ ਵਲੋਂ ਪੈਟਰੋਲ ਪਾ ਕੇ ਲਗਾਉਣ ਤੋਂ ਬਾਅਦ ਆਇਆ ਹੈ।ਪੀੜਤ ਅਧਿਆਪਕ ਵਿਸ਼ਵਦੀਪ ਕੁਮਾਰ ਦੀ ਭੈਣ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਭਰਾ ਫਾਜ਼ਿਲਕਾ ਦੇ ਇਲਾਕੇ ਜਟੀਆਂ ਮੁਹੱਲੇ ਦਾ ਰਹਿਣ ਵਾਲਾ ਹੈ ਅਤੇ ਇਸਦਾ ਵਿਆਹ ਪਿੰਡ ਹੀਰਾਂਵਾਲੀ ਵਿਖੇ ਹੋਇਆ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਘਰੇਲੂ ਝਗੜੇ ਕਾਰਨ ਪਿਛਲੇ ਡੇਢ ਮਹੀਨੇ ਤੋਂ ਆਪਣੇ ਨਾਨਕੇ ਘਰ ਰਹਿ ਰਹੀ ਹੈ। ਜਿਸ ਨੂੰ ਅੱਜ ਉਸਦਾ ਭਰਾ ਵਿਸ਼ਵਦੀਪ ਕੁਮਾਰ ਲੈਣ ਗਿਆ ਸੀ। ਉਸ ਨੂੰ ਵੀ ਉਥੇ ਬੁਲਾਇਆ ਗਿਆ ਅਤੇ ਉਹ ਇਸ ਝਗੜੇ ਨੂੰ ਸੁਲਝਾਉਣ ਲਈ ਆਪਣੇ ਪਤੀ ਨਾਲ ਹਿਸਾਰ ਤੋਂ ਆਈ ਸੀ। ਉਹ ਲੜਕੇ ਦੇ ਸਹੁਰੇ ਘਰ ਮੌਜੂਦ ਸੀ ਜਦੋਂ ਉਸ ਦਾ ਭਰਾ ਅੱਗ ਵਿੱਚ ਸੜਦਾ ਹੋਇਆ ਦੂਜੇ ਕਮਰੇ ਵਿੱਚੋਂ ਬਾਹਰ ਆਇਆ। ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
