ਮੌੜ ਮੰਡੀ `ਚ ਟਰੱਕ ਯੂਨੀਅਨ ਨੇੜੇ ਚੱਲੀਆਂ ਤਲਵਾਰਾਂ, ਸੜਕ `ਤੇ ਹੀ ਤੜਫਦਾ ਰਿਹਾ ਨੌਜਵਾਨ

ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 11:38 AM

ਮੌੜ ਮੰਡੀ `ਚ ਟਰੱਕ ਯੂਨੀਅਨ ਨੇੜੇ ਚੱਲੀਆਂ ਤਲਵਾਰਾਂ, ਸੜਕ `ਤੇ ਹੀ ਤੜਫਦਾ ਰਿਹਾ ਨੌਜਵਾਨ
ਬਠਿੰਡਾ: ਮੌੜ ਮੰਡੀ ਦੀ ਟਰੱਕ ਯੂਨੀਅਨ ਨੇੜੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਜਸਪਾਲ ਸਿੰਘ ਚੰਨਵੀ ਵਾਸੀ ਮੌੜ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸਨੂੰ ਕੁਝ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਬਚਾ ਕੇ ਸਥਾਨਕ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ। ਘਟਨਾ ਤੋਂ ਬਾਅਦ ਪੁਲਿਸ ਦੀ ਇਸ ਮਾਮਲੇ `ਚ ਕਾਰਗੁਜ਼ਾਰੀ ਨਾਂ-ਮਾਤਰ ਰਹੀ, ਬੇਸ਼ੱਕ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰ ਲਏ ਪਰ ਮਾਮਲੇ `ਚ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਬਜਾਏ ਕਿਹਾ ਕਿ ਅਜੇ ਜਾਂਚ ਜਾਰੀ ਹੈ।