ਕੱਟੜਪੰਥੀ ਅੰਮ੍ਰਿਤਪਾਲ ਸਿੰਘ ਅਤੇ ਇੰਜੀਨੀਅਰ ਰਸ਼ੀਦ ਦੀ ਜੇਲ੍ਹ `ਚੋਂ ਅੱਤਵਾਦ ਫੰਡਿੰਗ ਮਾਮਲੇ `ਚ ਹੋਈ ਜਿੱਤ `ਤੇ ਬਿਰਲਾ ਨੇ ਕਿਹਾ ਕਿ ਦੋਵੇਂ ਮੈਂਬਰ ਜਨਤਾ ਵੱਲੋਂ ਚੁਣੇ ਗਏ ਹਨ : ਓਮ ਬਿਰਲਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 07 July, 2024, 06:10 PM

ਕੱਟੜਪੰਥੀ ਅੰਮ੍ਰਿਤਪਾਲ ਸਿੰਘ ਅਤੇ ਇੰਜੀਨੀਅਰ ਰਸ਼ੀਦ ਦੀ ਜੇਲ੍ਹ `ਚੋਂ ਅੱਤਵਾਦ ਫੰਡਿੰਗ ਮਾਮਲੇ `ਚ ਹੋਈ ਜਿੱਤ `ਤੇ ਬਿਰਲਾ ਨੇ ਕਿਹਾ ਕਿ ਦੋਵੇਂ ਮੈਂਬਰ ਜਨਤਾ ਵੱਲੋਂ ਚੁਣੇ ਗਏ ਹਨ : ਓਮ ਬਿਰਲਾ
ਕੋਟਾ : ਕੱਟੜਪੰਥੀ ਅੰਮ੍ਰਿਤਪਾਲ ਸਿੰਘ ਅਤੇ ਇੰਜੀਨੀਅਰ ਰਸ਼ੀਦ ਦੀ ਜੇਲ੍ਹ `ਚੋਂ ਅੱਤਵਾਦ ਫੰਡਿੰਗ ਮਾਮਲੇ `ਚ ਹੋਈ ਜਿੱਤ `ਤੇ ਬਿਰਲਾ ਨੇ ਕਿਹਾ ਕਿ ਦੋਵੇਂ ਮੈਂਬਰ ਜਨਤਾ ਵੱਲੋਂ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਨੂੰ ਇੱਕ ਜੀਵੰਤ ਅਤੇ ਖੁਸ਼ਹਾਲ ਲੋਕਤੰਤਰ ਦੀ ਨਿਸ਼ਾਨੀ ਹੈ। ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਜਿਥੇ ਆਖਰੀ ਚੋਣ 1976 ਵਿੱਚ ਹੋਈ ਸੀ, ਉਥੇ ਇਸ ਵਾਰ ਵਿਰੋਧੀ ਧਿਰ ਨੇ ਓਮ ਬਿਰਲਾ ਖਿਲਾਫ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਉਮੀਦਵਾਰ ਬਣਾਇਆ ਹੈ।ਹਾਲਾਂਕਿ, ਵੋਟਾਂ ਦੀ ਕੋਈ ਵੰਡ ਨਹੀਂ ਹੋਈ ਅਤੇ ਬਿਰਲਾ ਨੇ ਆਵਾਜ਼ ਵੋਟ ਨਾਲ ਚੋਣ ਜਿੱਤੀ। ਓਮ ਬਿਰਲਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਰਸ਼ਦ ਦੇ ਸਹੂੰ ਚੁੱਕ ਮਾਮਲੇ ਤੇ ਕਿਹਾ ਕਿ ਇਹ ਸਹੁੰ ਲੋਕ ਸਭਾ ਦੇ ਨਿਯਮਾਂ ਅਤੇ ਅਦਾਲਤਾਂ ਦੇ ਹੁਕਮਾਂ ਅਨੁਸਾਰ ਚੁਕਾਈ ਗਈ ਹੈ। ਆਜ਼ਾਦ ਅੰਮ੍ਰਿਤਪਾਲ ਨੇ ਪੰਜਾਬ ਦੇ ਖਡੂਰ ਸਾਹਿਬ ਤੋਂ ਚੋਣ ਜਿੱਤੀ ਹੈ ਅਤੇ ਇੰਜੀਨੀਅਰ ਰਸ਼ੀਦ ਜੰਮੂ-ਕਸ਼ਮੀਰ ਦੀ ਬਾਰਾਮੂਲਾ ਲੋਕ ਸਭਾ ਸੀਟ ਤੋਂ ਜਿੱਤੇ ਹਨ।